"ਪਿਆਰ" "ਰੁਝੇਵਾਂ" "ਕੰਮ"

ਕੁਝ ਦੇ ਅੱਖਰ ਜੋ ਲਿਖ ਲਾਂ ਮੈਂ, ਕੋਈ "ਪਿਆਰ" "ਰੁਝੇਵਾਂ" "ਕੰਮ" ਮਿਲੇ,
ਦਿਲ ਵਿਹਲਾ ਬੈਠਾ ਰੋਂਦਾ ਰਹਿੰਦਾ ਰੱਬਾ, ਖੌਰੇ ਕਿੰਨੇ ਏਹਨੂੰ ਗੰਮ ਮਿਲੇ,
ਕਿਸੇ ਯਾਰ ਮਿੱਤਰ ਨੂ ਦੱਸਦਾਂ ਤਾਂ, ਦੁਖਾਰੀ-ਕਮਲਾ ਕਹਿੰਦੇ ਨੇ,
ਹਿਜਰਾਂ ਦੀ ਮਿੱਟੀ ਨਾਲ ਭਰਿਆ ਲੋਕੀਂ ਮੈਨੂੰ ਗਮਲਾ ਕਹਿੰਦੇ ਨੇ,
ਪਾਣੀ ਪੀ ਜੜਾਂ ਲੰਮੀਆਂ ਤੋਂ ਸੀਤ ਹੋਵੇ ਤੇ ਫੁਲ ਖਿਲ ਮਹਿਕਾਂ ਵੰਡੀ ਜਾਵੇ,
'ਸੰਧੂ' ਲਾ ਬੂਟਾ ਐਸਾ ਕੇ ਇਸ ਤੱਪਦੀ ਮਿੱਟੀ ਨੂੰ ਖੁਸ਼ੀਆਂ ਨਾਲ ਠਰੰਮ ਮਿਲੇ..,
ਕੁੱਜ ਦੇ ਅੱਖਰ ਜੋ ਲਿਖ ਲਾਂ ਮੈਂ, ਕੋਈ "ਪਿਆਰ" "ਰੁਝੇਵਾਂ" "ਕੰਮ" ਮਿਲੇ
 
Top