ਧੀ ਵੱਲੋ ਆਪਣੇ ਲਿਖਾਰੀ ਅਤੇ ਗਾਇਕ ਵੀਰ ਨੂ ਪੁਕਾਰ.

ਪੰਜਾਬੀ ਕਲਾਕਾਰ ਦੂਸਰੇ ਦੀ ਧੀ,ਭੈਣ ਵਾਰੇ ਅਸ਼ਲੀਲ ਗੀਤ ਲਿਖ ਦੇ ਹਨ ਉਨਾ ਦੀ ਹੀ ਨਿਮਾਣੀ ਧੀ ਵੱਲੋ ਆਪਣੇ ਲਿਖਾਰੀ ਅਤੇ ਗਾਇਕ ਵੀਰ ਨੂ ਪੁਕਾਰ.....................
ਆਪਣੀ ਭੈਣ ਦੀ ਵੀ ਇੱਕ ਗੱਲ, ਕੰਨ ਪਾ ਲੈ ਵੇ ਵੀਰਾ।
ਅੱਜ ਮੇਰੇ ਤੇ ਵੀ ਕੋਈ, ਗੀਤ ਬਣਾ ਲੈ ਵੇ ਵੀਰਾ।
ਹੋਰਾਂ ਵਾਗੂੰ ਮੈਂ ਵੀ ਨਿੱਤ ਕਾਲਜ ਨੂੰ ਜਾਂਦੀ ਹਾਂ।
ਵਿੱਚ ਕੰਟੀਨ ਦੇ, ਨਿੱਤ ਮੈਂ ਵੀ ਬਰਫ਼ੀਆਂ ਖਾਂਦੀ ਹਾਂ।
ਮੈਂ ਵੀ ਹਾਂ ਮੁਟਿਆਰ, ਤੇ ਗੁੱਤ ਮੇਰੀ ਵੀ ਲੰਬੀ ਹੈ ।
ਕਿਹੜੀ ਗੱਲੋਂ ਰੁਕ ਗਈ ਏ, ਹੁਣ ਕਲਮ ਏਹੇ ਤੇਰੀ।
ਏਸ ਕਲਮ ਨੂੰ ਮੇਰੇ ਲਈ ਘਸਾ ਲੈ ਵੇ ਵੀਰਾ। ..

 
Top