ਪੁੱਤ ਸਰਦਾਰਾਂ ਦੇ

saini2004

Elite
ਕੇਸ ਕਟਾ ਕੇ ਤਿਆਗ ਨਾ ਹੁੰਦੇ ਜੇ ਦਸਤਾਰਾਂ ਦੇ
ਕਿਓ ਕਾਰਾਂ ਪਿਛੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ"

ਦਿੱਸ ਪੈਂਦੇ ਸੀ ਲਖਾਂ ਵਿਚੋ ਦੁਨੀਆ ਸਾਰੀ ਨੂੰ
ਸੋਚੋ ਵੀਰੋ ਕੀ ਬਣਾਤਾ ਸ਼ਕਲ ਪਿਆਰੀ ਨੂੰ
ਜੇ ਟੋਪੀ ਨਾ ਪਾ ਕੇ ਫਿਰਦੇ ਵਿਚ ਬਜ਼ਾਰਾਂ ਦੇ
ਕਿਓ ਕਾਰਾਂ ਪਿਛੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ"

ਭਾਈ ਤਾਰੂ ਸਿੰਘ ਨੇ ਪੀੜ ਸਹਾਰੀ ਰੰਬੀ ਤਿਖੀ ਦੀ
ਜਾਨ ਵਾਰ ਕੇ ਰਖੀ ਓਹਨਾ ਸ਼ਾਨ ਹੈ ਸਿਖੀ ਦੀ
ਜੇਕਰ ਚੇਤੇ ਰਹਿੰਦੇ ਸਾਕੇ ਖੂਨੀ ਦੀਵਾਰਾਂ ਦੇ
ਕਿਓ ਕਾਰਾਂ ਪਿਛੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ"

Writer:- Balbir Singh
 
Last edited:
Top