ਪੰਜ - ਆਬ

ਅਸਲੀਅਤ ਵਿੱਚ ਜਾਣਾ ਚਾਉਂਦਾ, ਉਸ ਧਰਤੀ ਨੂੰ ਚੁੰਮਣ,
ਰੂਹ ਮੇਰੀ ਰੋਜ਼ ਸੁਪਨਿਆਂ ਵਿੱਚ ਜਿੱਥੇ ਜਾਂਦੀ ਏ ਘੁੰਮਣ,
ਆਣ ਰਾਤੀ ਰੂਹ ਮੇਰੀ ਇੱਕ ਸੁਨੇਹਾ ਸੁਣਾਇਆ,
ਜੋ ਸੋਹਣੀ ਮੇਰੀ ਮਾਂ ਨੇਂ ਸੀ ਹੱਥ ਓਦੇ ਘਲਾਇਆ,
ਝੇਲਮ-ਰਾਵੀ ਤੇ ਝੇਨਾਬ ਹੱਦ ਪਾਰੋਂ ਪੁਕਾਰਦੇ,
ਕਿਹਾ ਸਤਲੁਜ ਤੇ ਬਿਆਸ ਨੇਂ ਤੈਨੂੰ ਅਵਾਜਾਂ ਮਾਰਦੇ,
ਓਹ ਸ਼ਾਂਤੀ ਛੱਲਾਂ ਦੀ ਪੁਛੱਦੀ ਸੀ ਕਦ ਆਉਣਾ ਗੁੰਮਣ
ਰੂਹ ਮੇਰੀ ਰੋਜ਼ ਸੁਪਨਿਆਂ ਵਿੱਚ ਜਿੱਥੇ ਜਾਂਦੀ ਘੁੰਮਣ.......

ਗੁਰਜੰਟ ਸਿੰਘ (ਸਾਨੂੰ ਮਾਣ ਪੰਜਾਬੀ ਹੋਣ ਦਾ):yes
 
Top