ਐ ਮੇਰੀ ਕੌਮ ਦੇ ਸ਼ਹੀਦੋ

#m@nn#

The He4rt H4ck3r
ਐ ਮੇਰੀ ਕੌਮ ਦੇ ਸ਼ਹੀਦੋ
ਸਾਨੂੰ ਮਾਫ ਕਰ ਦਿਉ
ਅਸੀ ਨਹੀ ਸਾਂਭ ਸਕਦੇ ਤੁਹਾਡੀ ਵਿਰਾਸਤ
…ਸ਼ਹੀਦਾਂ ਨੂੰ ਯਾਦ ਕਰਨ ਦੀ
ਹੁਣ ਰਹੀ ਨਾ ਸਾਨੂੰ ਆਦਤ
ਅੱਜ-ਕੱਲ ਅਸੀ ਇੰਨੇ ਵਿਹਲੇ ਨਹੀ
ਸਾਡੇ ਹੋਰ ਹੀ ਮੁੱਕਦੇ ਝਮੇਲੇ ਨਹੀ
ਸਾਡੇ ਕੋਲ ਹੈ ਨਹੀ ਸਮਾਂ
ਕਿ
ਦਿੱਲੀ ਜਾ ਕੇ ਵਿਧਵਾਵਾਂ ਦੀ,
ਕਲੋਨੀ ਲੱਭਦੇ ਫਿਰੀਏ
ਆਪਣੇ ਕੀਮਤੀ ਸਮੇ ਵਿੱਚੋ,
ਉਹਨਾਂ ਦੀ ਪੈੜ ਦੱਬਦੇ ਫਿਰੀਏ
ਅਸੀ ਤਾਂ ਪੰਜਾਬ ਜਾ ਕੇ,
ਕਬੱਡੀ ਦੇ ਮੈਚ ਕਰਾਉਣੇ ਨੇ
ਸ਼ਰਾਬ, ਸ਼ਬਾਬ ਦੇ
ਰੰਗਲੇ ਦੌਰ ਚਲਾਉਣੇ ਨੇ
“ਸਮੈਕਾਂ” ਦੇ ਖੁੱਲੇ ਲੰਗਰ ਲਾਉਣੇ ਨੇ
ਲੋਕਾਂ ਦੇ ਪੁੱਤਾਂ ਦੀਆ ਨਾੜਾਂ ਚ ਲਾਉਣ ਲਈ,
ਮੱਝਾਂ ਨੂੰ ਲਾਉਣ ਵਾਲੇ ਟੀਕੇ
ਮੁਹੱਈਆ ਕਰਵਾਉਣੇ ਨੇ
ਫੇਰ “ਗਰੀਬਾਂ” ਦੀਆ ਕੁੜੀਆ ਦੇ
ਵਿਆਹ ਵੀ ਤਾਂ ਕਰਵਾਉਣੇ ਨੇ
ਅਖਬਾਰਾਂ ਚ ਆਪਣੀਆ ਤਸਵੀਰਾਂ ਦੇ
ਇਸ਼ਤਿਹਾਰ ਛਪਵਾਉਣੇ ਨੇ
ਅਸੀ ਆਪਣੀ ਹਉਮੈ ਨੂੰ,
ਹੋਰ ਪੱਠੇ ਪਾਉਣੇ ਨੇ
ਤਹਾਨੂੰ ਯਾਦ ਕਰਕੇ
ਦਿੱਲੀ ਤਖਤ ਨਾਲ ਵੈਰ ਪਾਉਣਾ
ਅਕਲਮੰਦੀ ਨਹੀ
ਉਹਨਾਂ ਨਾਲ ਯਾਰੀਆ, ਰਿਸ਼ਤੇਦਾਰੀਆ
ਤੋੜ ਦੇਈਏ
ਗੱਲ ਚੰਗੀ ਨਹੀ
ਕੀ ਹੋਇਆ ਜੇ ਉਹਨਾਂ ਨੇ
ਤਹਾਨੂੰ ਅੱਗਾਂ ਲਾ ਕੇ,
ਭੰਗੜੇ ਪਾਉਦੇ ਦੇਖ ਲਿਆ
ਤਾਂ ਕੀ ਹੋ ਗਿਆ ਜੇ,
ਲਟ-ਲਟ ਮਚਦਿਆ ਦਾ,ਨਿੱਘ ਸੇਕ ਲਿਆ
ਤੁਹਾਡੀਆ ਬੇਪੱਤ ਹੋਈਆ ਧੀਆ ਲਈ
ਹਾਅ ਦਾ ਨਾਅਰਾ ਮਾਰਨਾ,
ਸਾਡੇ ਬਸ ਦਾ ਰੋਗ ਨਹੀ
ਲੁੱਟੀਆ ਹੋਈਆ ਇਜ਼ਤਾਂ ਦਾ
ਸਾਨੂੰ ਕੋਈ ਸੋਗ ਨਹੀ
ਸਾਡਾ ਆਪਣਾ ਵੀ ਕਾਨੂੰਨ-ਕਾਇਦਾ ਏ
ਬੀਤੀਆ ਗੱਲਾਂ ਨੂੰ ਭੁੱਲ ਜਾਣ ਚ ਹੀ ਫਾਇਦਾ ਏ
ਹੁਣ ਸਮਾਂ ਬਦਲ ਗਿਆ ਏ
ਅਸੀ ਵੀ ਬਦਲ ਗਏ ਹਾਂ ਸਮੇ ਦੇ ਨਾਲ
ਬੜੇ ਉੱਚੇ ਨੇ ਸਾਡੇ ਖਿਆਲ
ਤਹਾਨੂੰ ਯਾਦ ਕਰਨਾ
ਤਾਂ ਹੈ
ਸਿੱਧੀ ਸ਼ਰਾਰਤ
ਤੁਸੀ ਸਾਨੂੰ ਮਾਫ ਕਰਿਉ
ਅਸੀ ਨਹੀ ਸਾਂਭ ਸਕਦੇ ਤੁਹਾਡੀ ਵਿਰਾਸਤ
ਸ਼ਹੀਦਾਂ ਨੂੰ ਯਾਦ ਕਰਨ ਦੀ
ਹੁਣ ਰਹੀ ਨਹੀ ਸਾਨੂੰ ਆਦਤ
ਹੁਣ ਹੈ ਨਹੀ ਸਾਨੂੰ ਆਦਤ

(Preet Batth Manihala)
 
ਹਿੱਕ ਤਾਣ ਕਿ ਜੋ ਖੜੇ ਨਾ
ਜ਼ੁਲਮ ਦੀ ਖਾਤਿਰ ਲੜੇ ਨਾ
ਹੱਕ ਦੀ ਕਮਾਈ ਕਰੇ ਨਾ
ਸਰਦਾਰ ਕਾਹਦਾ ਏ

ਲੋੜ ਪੈਣ ਤੇ ਜੋ ਕੰਮ ਨਾ ਆਵੇ
ਪਹਿਲੇ ਹੀ ਵਾਰ ਤੇ ਚੰਮ ਵਾ ਲਾਵੇ
ਜਿਸਨੂੰ ਫੜਕੇ ਦੰਮ ਨਾ ਆਵੇ
ਗੁਰਵਿੰਦਰ ਓਹ ਹਥਿਆਰ ਕਾਹਦਾ ਏ
 
Top