ਪੰਜਾਬੀ

#m@nn#

The He4rt H4ck3r
ਪੰਜਾਬਿਓ! ਆਪਣੀ ਮਾਂ ਬੋਲੀ ਹੈ ਪੰਜਾਬੀ,

ਕੁੱਲ ਜ਼ੁਬਾਨਾਂ ਨਾਲੋਂ ਮਿੱਠੀ ਜ਼ੁਬਾਨ ਪੰਜਾਬੀ ਹੈ।

ਚੜ੍ਹਦੇ ਸੂਰਜ ਵਰਗੀ ਲੋਅ ਹੈ, ਮਹਿਕ ਗੁਲ਼ਾਬ ਜਿਹੀ,


ਪੈਰ ਜਵਾਨੀ ਧਰਦੀ ਜਿਹੀ ਰਕਾਨ ਪੰਜਾਬੀ ਹੈ।


ਪੰਜਾਬੀ ਨੂੰ ਮਿਲਿਆ ਥਾਪੜਾ ਗੁਰੂਆਂ ਤੋਂ,

ਸੋ ਸਾਡੀ ਸਭਨਾਂ ਦੀ ਜਿੰਦ ਜਾਨ ਪੰਜਾਬੀ ਹੈ।

ਰੁੱਤਬੇ ਖਾਤਿਰ ਬੇਸ਼ੱਕ ਇੰਗਲਿਸ਼ ਬੋਲਦੇ ਹੋ,

ਬੋਲਣ, ਪੜ੍ਹਨ, ਸੁਣਨ ਲਈ ਆਸਾਨ ਪੰਜਾਬੀ ਹੈ।


ਵਿਰਸੇ ਅਤੇ ਜ਼ੁਬਾਨ ਨਾਲੋਂ ਟੁੱਟ ਰੁਲ ਜਾਓਗੇ,

ਹਰ ਪੰਜਾਬੀ ਬੰਦੇ ਦੀ ਪਹਿਚਾਣ ਪੰਜਾਬੀ ਹੈ।

ਬਚਾਓ ਪੰਜਾਬੀ, ਅਪਣਾਓ ਪੰਜਾਬੀ ਬੋਲੀ ਨੂੰ,

ਲੱਗ ਪਈ ਹੁਣ ਦਰਦ ਨਾਲ ਕੁਰਲਾਣ ਪੰਜਾਬੀ ਹੈ।


ਚੁੱਪ ਹੈ ਮਾਂ ਖ਼ੁਦ ਆਪਣਿਆਂ ਨੂੰ ਕੀ ਆਖੇ,

ਉਂਝ ਅੰਦਰੋਂ ਅੰਦਰੀ ਹੋ ਗਈ ਲਹੂ ਲੁਹਾਣ ਪੰਜਾਬੀ ਹੈ।

ਆਪਣੇ ਘਰ ਵਿੱਚ ਬੇਕਦਰੀ ਦੀ ਮਾਰ ਪਈ,

ਦੁਨੀਆਂ ਭਰ ਵਿੱਚ ਖੱਟ ਗਈ ਸਨਮਾਨ ਪੰਜਾਬੀ ਹੈ।


ਹੁਣ ਮੁਲਕ ਬੇਗ਼ਾਨੇ ਜਾ ਕੇ ਵੱਸਦੀ ਜਾਂਦੀ ਹੈ,

ਆਪਣੇ ਮੁਲਕ ਵਿੱਚ ਬਣ ਚੱਲੀ ਮਹਿਮਾਨ ਪੰਜਾਬੀ ਹੈ।

ਫਖ਼ਰ ਹੈ ਮੈਨੂੰ ਮੇਰੇ ਪੰਜਾਬੀ ਵੀਰਾਂ ’ਤੇ,

ਫਖ਼ਰ ਆਪਣੇ ’ਤੇ ‘ਜਰਨੈਲ ਘੁਮਾਣ’ ਪੰਜਾਬੀ ਹੈ।।



...
 
Top