ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ

[MarJana]

Prime VIP
ਬਚਪਨ 'ਚ ਖੇਤਾਂ 'ਚ ਸੀ ਬੰਦੂਕਾ ਬੀਜਦਾ ,
ਨਸਾਂ ਮੇਰੀਆਂ 'ਚ ਕਰਾਂਤੀਕਾਰੀ ਖੂਨ ਸੀਜਦਾ ,
ਲਾੜੀ ਮੌਤ ਨੂੰ ਵਿਆਹ ਕੇ ਸਬੂਤ ਦੇਊ ਸੱਚੇ ਪਿਆਰ ਦਾ ,
ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ ....

ਅੱਖਾਂ 'ਚ ਅੰਗਾਰੇ ਦੇਖ ਅੰਗਰੇਜ ਮੱਚਦੇ ,
ਕਿਉਂ ਤੁਰਿਆ ਜਾਵੇ ਭਗਤ ਸਿੰਘ ਰਾਹ ਸੱਚ ਦੇ ,
ਏ ਅਣਖਾਂ ਦਾ ਸਰਮਾਇਆ ਪੁੱਤ ਕਿਸ਼ਨ ਸਰਦਾਰ ਦਾ ,
ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ ....

ਇੱਜਤ ਦੇ ਨਾਲ ਮੇਰਾ ਛੱਡਦੋ ਹਿੰਦੁਸਤਾਨ ,
ਨਹੀਂ ਤਾਂ ਲਾਸ਼ਾਂ ਦਾ ਇੱਥੇ ਅੰਗਰੇਜੋ ਬਣ ਜੂ ਕਬਰੀਸਤਾਨ ,
ਤੋਪਾਂ ਤੁਹਾਡੀਆਂ ਮੂਹਰੇ ਛਾਤੀ ਪੰਜਾਬੀ ਸੂਰਮਾ ਤਣਦਾ ,
ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ ....

ਸ਼ਹੀਦ ਹੁੰਦੇ ਗੋਰੇਓ ਸਰਮਾਇਆ ਕੋਮ ਦੇ ,
ਜਾਨ ਵਾਰਨੀ ਪੈ ਜੇ ਤਾਂ ਮੁੱਖ ਨਈਉਂ ਮੋੜਦੇ ,
ਪੁੱਤ ਸ਼ੇਰਾਂ ਦਾ ਨਹੀਂ ਕਦੇ ਭੇਡਾਂ ਕੋਲੋਂ ਡਰਦਾ ,
ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ ....

ਫੁੱਟ ਪਈ ਮੁੱਛ ਤੇ ਅਣਖ ਵੀ ਜਵਾਨ ਹੋ ਗਈ ,
ਤੁਰਲੇ ਵਾਲੀ ਪੱਗ ਦੀ ਜੱਗ 'ਚ ਪਛਾਣ ਹੋ ਗਈ ,
ਤੁਹਾਡੀ ਫਾਂਸੀ ਲੱਗੇ ਕੈਠਾਂ ਮੇਰੇ ਗਲ ਨੂੰ ਸ਼ਿੰਗਾਰਦਾ ,
ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ ....

writer-unknown
 
Top