ਰੱਬਾ ਮੇਰੇ ਦੇਸ਼ 'ਚੋ

[MarJana]

Prime VIP
ਰੱਬਾ ਮੇਰੇ ਦੇਸ਼ 'ਚੋ ਆਉਦੀ ਖਬਰ ਕੋਈ ਨਾ ਭਲੀ ਸੁਣੀ.....
ਲਾਚਾਰ ਜਹੇ ਦੌਰ ਦੇ ਵਿੱਚੋਂ ਗੁਜ਼ਰਦੀ ਹਰ ਗਲੀ ਸੁਣੀ.......

ਜਿਨ੍ਹਾ ਹੱਥਾ ਵਿਚ ਚਾਹੀਦੀ ਦੀ ਸੀ ਹਰ ਹਾਲਤ ਮਹਿਫੂਜ ਰਹਿਣੀ.....
ਸੱਧਰ ਹਰ ਇਕ ਦਿਲ ਦੀ ਉਹਨਾ ਹੱਥਾ ਨੇ ਹੀ ਮਲੀ ਸੁਣੀ .......

ਕੇਹੜੇ ਗੁਨਾਹਾ ਦੀਆ ਸਜਾਵਾਂ ਦਿੰਦੇ ਉਥੇ ਫੁੱਲਾਂ ਨੂੰ..........
ਖਿੜਨ ਤੋ ਪਹਿਲਾ ਹੀ ਮਰ੍ਝਾਉਂਦੀ ਕੁੱਖਾਂ ਵਿਚ ਮੈ ਕਲੀ ਸੁਣੀ............

ਜਿਨ੍ਹਾ ਥਾਵਾ ਤੋ ਚਾਹੀਦਾ ਦਾ ਸੀ ਸੁਖ ਮਿਲਣਾ ਜੱਗ ਨੂੰ.........
ਉਹਨਾ ਥਾਵਾ ਤੇ ਮੈ ਚੜ੍ਹਦੀ ਮਾਸੂਮਾ ਦੀ ਬਲੀ ਸੁਣੀ.........

ਲੱਖ਼ਾ ਕਰੋੜਾ ਦੇਵਤੇ, ਹੋਏ ਨੇ ਮੇਰੇ ਦੇਸ਼ ਵਿਚ ..........
ਫੇਰ ਵੀ ਬਲਾ ਕੋਈ ਨਾ ਅਉਣ ਪ*ਹ*ਿਲਾ ਟਲੀ ਸੁਣੀ ..........

ਕੋਣ ਦੇਓ ਇਨਸਾਫ਼ ਉਥੇ ਜਿਓਦਿਆ ਹੀ ਸਾੜਿਆ ਨੂੰ ...........
ਨਿਆ ਪਾਲਕਾ ਕਾਤਲਾ ਦੇ ਨਾਲ ਜਿਥੋ ਦੀ ਹੈ ਰਲੀ ਸੁਣੀ ..............

ਕਿਵੇ ਸੋਣ ਗੇ ਸੁਖ ਦੀ ਨੀਂਦਰ ਲੋਕੀਂ ਰਾਤਾਂ ਨੂੰ ...........
ਚੋਰਾ ਦੇ ਨਾਲ ਜੇਸ ਪਿੰਡ ਦੀ ਕੁੱਤੀ ਹੀ ਹੈ ਰਲੀ ਸੁਣੀ .............


writer-unknown
 
Top