ਕੋਲ ਉਸ ਦੇ ਜਾਣ ਨੂੰ ਦਿਲ ਨਾਂ ਕਰੇ ਫਿਰ,ਬਣ ਗਏ ਜਦ ਤੋਂ

ਹਰ ਖੁਸ਼ੀ ਹਰ ਸ਼ੌਕ ਹੈ ਕੁਰਬਾਨ ਉਸ ਲਈ,
ਹੈ ਅਸੀਂ ਰਖੀ ਬਚਾ ਕੇ ਜਾਨ ਉਸ ਲਈ,
ਕੋਲ ਉਸ ਦੇ ਜਾਣ ਨੂੰ ਦਿਲ ਨਾਂ ਕਰੇ ਫਿਰ,
ਬਣ ਗਏ ਜਦ ਤੋਂ ਅਸੀਂ ਮਹਿਮਾਨ ਉਸ ਲਈ,
ਹਾਣ ਦੀ ਲੱਗੀ ਨਾਂ ਜਦ ਉਸ ਨੂੰ ਧਰਤੀ ਇਹ,
ਹੇਠਾਂ ਲੈ ਆਏ ਅਸੀਂ ਅਸਮਾਨ ਉਸ ਲਈ,
ਰਿਸ਼ਤਿਆਂ ਦੇ ਦਾਇਰੇ ਚ ਜਦ ਓਹ ਘਿਰੀ,
ਭੁੱਲ ਗਏ ਆਪਾਂ ਵੀ ਪਹਿਚਾਨ ਉਸ ਲਈ,
ਰੌਣਕਾਂ ਤੋਂ ਉਸ ਨੇ ਜੋ ਮੂੰਹ ਚੁਰਾਇਆ,
ਲਭ ਲਈ ਆਪਾਂ ਨੇ ਵੀ ਸੁੰਨਸਾਨ ਉਸ ਲਈ,
ਹਰ ਖੁਸ਼ੀ ਤੋਂ ਮੋੜ ਕੇ ਮੂੰਹ ਅਪਣਾ ਹੀ,
ਕਰ ਗਏ ਜੀਣਾ ਅਸੀਂ ਆਸਾਨ ਉਸ ਲਈ,
ਮੋਹ ਦੀ ਦੌਲਤ ਪਰ ਗਰੀਬੀ ਗਮ ਦੀ ਦਿੱਤੀ,
ਫੇਰ ਵੀ ਬੁਲ੍ਹਾਂ ਤੇ ਹੈ ਮੁਸਕਾਨ ਉਸ ਲਈ,
 

#m@nn#

The He4rt H4ck3r
Re: ਕੋਲ ਉਸ ਦੇ ਜਾਣ ਨੂੰ ਦਿਲ ਨਾਂ ਕਰੇ ਫਿਰ,ਬਣ ਗਏ ਜਦ ਤੋ&#2

kaim :x
 

$hokeen J@tt

Prime VIP
Re: ਕੋਲ ਉਸ ਦੇ ਜਾਣ ਨੂੰ ਦਿਲ ਨਾਂ ਕਰੇ ਫਿਰ,ਬਣ ਗਏ ਜਦ ਤੋ&#2

wow........ superb veer ji.......... bahut jada vadiya :wah :wah
 
Top