ਬੋਲੀ ਆਪਣੀ ਨਾਲ ਪਿਆਰ ਰਖਾਂ

[MarJana]

Prime VIP
ਬੋਲੀ ਆਪਣੀ ਨਾਲ ਪਿਆਰ ਰਖਾਂ
ਇਹ ਗਲ ਆਖਣੋਂ ਨਾ ਸੰਗਦਾ ਹਾਂ
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ


ਮਿਲੇ ਮਾਣ ਪੰਜਾਬੀ ਨੂੰ ਏਸ ਅੰਦਰ
ਆਸ਼ਕ ਮੁਢੋਂ ਮੈਂ ਏਸ ਉਮੰਗ ਦਾ ਹਾਂ
ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ
ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ

ਰਵਾਂ ਏਥੇ ਤੇ ਯੂਪੀ ਵਿੱਚ ਕਰਾਂ ਗੱਲਾਂ
ਐਸੀ ਅਕਲ ਨੂੰ ਛਿੱਕੇ ਟੰਗਦਾ ਹਾਂ
ਮੈਂ ਪੰਜਾਬੀ, ਪੰਜਾਬ ਦਾ ਸ਼ਰਫ਼ ਸੇਵਕ
ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ


writer-unknown
 
Top