ਇਹ ਰੋਣਾ ਹੈ ਐਸਾ, ਫ਼ੇਰ ਰੋ ਨੀਂ ਹੋਣਾ

[MarJana]

Prime VIP
ਇਹ ਰੋਣਾ ਹੈ ਐਸਾ, ਫ਼ੇਰ ਰੋ ਨੀਂ ਹੋਣਾ,
ਇਹ ਧੱਬਾ ਹੈ ਐਸਾ, ਫ਼ੇਰ ਧੋ ਨੀਂ ਹੋਣਾ।

ਮਰੀਆਂ ਜ਼ਮੀਰਾਂ ਨੂੰ ਫ਼ੇਰ ਕੌਣ ਟੁੰਬੂ,
ਟੁੱਟੀਆਂ ਤਕਦੀਰਾਂ ਨੂੰ, ਫ਼ੇਰ ਕੌਣ ਗੰਢੂ।
ਹੱਥੀਂ ਪਾਈਆਂ ਗੰਢਾਂ ਨੂੰ, ਫ਼ੇਰ ਖੋਲ੍ਹ ਨੀਂ ਹੋਣਾ,
ਇਹ ਧੱਬਾ ਹੈ ਐਸਾ, ਫ਼ੇਰ ਧੋ ਨੀਂ.....

ਹਜ਼ਾਰਾਂ ਹੀ ਟੋਟੇ, ਤੁਸੀਂ ਜਿਗਰਾਂ ਦੇ ਕੀਤੇ,
ਜਿਉਂਦੀਆਂ ਜਾਨਾਂ ਦੇ, ਕੱਫ਼ਣ ਲੱਖ ਸੀਤੇ।
ਰੱਬ ਦੀ ਕਚਹਿਰੀ ਚ', ਪਊ ਇੱਕ ਦਿਨ ਖਲੋਣਾ,
ਇਹ ਧੱਬਾ ਹੈ ਐਸਾ, ਫ਼ੇਰ ਧੋ ਨੀਂ.....

ਜੇ ਧੀਆਂ ਨਾ ਜੰਮੀਆਂ, ਤਾਂ ਪੁੱਤ ਕਿੱਥੋਂ ਮਿਲਣੇ,
ਨਾ ਸਿਹਰੇ ਫ਼ਿਰ ਬੱਝਣੇ, ਨਾ ਡੋਲੇ ਫ਼ਿਰ ਉੱਠਣੇ।
ਲੋਹੜੀ ਦੇ ਦਿਨ ਪਊ, ਲੋਹੜੇ ਦਾ ਰੋਣਾ,
ਇਹ ਧੱਬਾ ਹੈ ਐਸਾ, ਫ਼ੇਰ ਧੋ ਨੀਂ.....

ਜੇ ਗੈਰਤ ਹੈ ਬਾਕੀ, ਤਾਂ ਰੁੜ੍ਹਦੀ ਬਚਾ ਲਓ,
ਅਪਣੇ ਹੱਥੀਂ ਲਾਈ, ਆਪੇ ਬੁਝਾ ਲਓ।
ਨਹੀਂ ਤਾਂ ਤਬਾਹੀ ਨੇ, ਆ ਸਿਰ ਖਲੋਣਾ,
ਇਹ ਧੱਬਾ ਹੈ ਐਸਾ, ਫ਼ੇਰ ਧੋ ਨੀਂ ਹੋਣਾ।

ਇਹ ਰੋਣਾ ਹੈ ਐਸਾ, ਫ਼ੇਰ ਰੋ ਨੀਂ ਹੋਣਾ,
ਇਹ ਧੱਬਾ ਹੈ ਐਸਾ, ਫ਼ੇਰ ਧੋ ਨੀਂ ਹੋਣਾ।


writer-unknown
 
Top