ਜਦੋਂ ਸੱਜਣ

[MarJana]

Prime VIP
ਜਦੋਂ ਸੱਜਣ ਪੁਰਾਣੇ ਮਿਲ ਗਏ
ਨਵੇਂ ਦੋਸਤ ਭੁੱਲ ਗਏ
ਅਨਮੋਲ ਭਾਵਨਾਵਾਂ ਦੇ ਸਸਤੇ
ਮੰਡੀਆਂ ਵਿੱਚ ਮੁੱਲ ਪਏ

ਖੈਰ ਦਾ ਬਾਟਾ ਖਾਲੀ ਤਰਕਾਲੀਂ
ਫਕੀਰਾਂ ਦੀਆਂ ਫਰਿਆਦਾਂ ਮੁਕੀਆਂ
ਬੇਬਸੀ ਭਰੇ ਸੋਕੇ ਪਏ
ਪੁੰਘਰਦੀ ਦੋਸਤੀ ਦੀਆਂ ਕਰੂੰਬਲਾਂ ਮੁੱਕੀਆਂ
ਚੁਣਕੇ ਮਾਲ਼ਾ ਦੇ ਮਣਕੇ
ਵਿੱਖਰ ਮਿੱਟੀ ਰੁਲ ਗਏ

ਦੂਰ ਚਲੀ ਗਈ ਓਹ ਰੋਸ਼ਨੀ
ਜੱਗ ਉੱਤੇ ਹਨੇਰਾ ਛਾਇਆ
ਪਲੰਘ ਰਿਹਾ ਵਿਛੇ ਦਾ ਵਿਛਿਆ
ਮਿੱਤਰਾਂ ਨਾ ਮੋੜਾ ਪਾਇਆ
ਗਿਣਤੀ ਦੇ ਵਗੇ ਹੰਝੂ
ਹੜ੍ਹਾਂ ਦੇ ਪਾਣੀ ‘ਚ ਰੁੜ੍ਹ ਗਏ

ਅਣਗੌਲੇ ਯਾਰ ਬਣੇ ਅਜਨਬੀ
ਰਾਹੀਂ ਬੈਠੇ ਵਿਛਾਈ ਅੱਖਾਂ
ਹਮਦਰਦ ਨਾ ਲੰਘੇ ਓਥੋਂ
ਹਫਤੇ ਬੀਤੇ ਗੁਜਰੇ ਲੋਕ ਲੱਖਾਂ
ਬਣਕੇ ਪੱਥਰ ਰਾਹ ਦੇ
ਬੇਉਮੀਦੇ ਦੇ ਤੱਕੜ ਤੁਲ ਗਏ


writer- unknown
 
Top