ਮਨਾ ਓ ਮਨਾ

[MarJana]

Prime VIP
ਮਨਾ ਓ ਮਨਾ
ਉੱਡਦੇ ਪੰਖੇਰੂ ਦੀ ਵਾਪਸੀ ਦੀ
ਛੱਡਦੇ ਤੂੰ ਮਿਲਣੇ ਦੀ ਆਸ

ਅੱਖ ਖੁੱਲਣ ਨਾਲ
ਸੁਫ਼ਨੇ ਸਭ ਟੁੱਟ ਜਾਵਣ ਸਦੀਵੀਂ
ਰੋਕੇ ਕੱਢੀਂ ਦਿਲ ਦੀ ਭੜਾਸ

ਜ਼ਿੰਦਗੀ ਦੇ ਵਿੱਚ
ਲੱਖਾਂ ਲੋਕਾਂ ਨਾਲ ਹੋਣੀ ਤੇਰੀ
ਧੁੱਪੇਰੇ ਜਾਂ ਛਾਂਵੇਂ ਮੁਲਾਕਾਤ

ਕੁਝ ਅਜਨਬੀ ਸੱਜਣ
ਬਿਨ ਬੋਲਿਆਂ ਹੀ ਲੰਘ ਜਾਣਗੇ
ਟਾਂਵੇਂ ਹੀ ਬਣਨੇ ਮਿੱਤਰ ਖਾਸ

ਹਰਿੱਕ ਛਿਣ ਵੱਖਰਾ
ਹਰ ਘੰਟੇ ਦੀ ਘੜੀ ਅੱਡਰੀ
ਜ਼ਿੰਦਗੀ ਪਾਉਂਦੀ ਰੰਗਬਿਰੰਗੇ ਲਿਬਾਸ

ਬਹਿਸ਼ਤੀਂ ਰੱਬ ਬੋਲ਼ਾ
ਝੁਕ ਕਲਮਾ ਮੱਕੇ ਵੱਲ ਪੜੇਂ
ਕਬੂਲੀ ਨਹੀਂ ਜਾਣੀ ਅਰਦਾਸ

ਉਮੀਦ ਕਰੀਂ ਬੈਠਾ
ਲਾਲ ਸ਼ਾਮਿਆਨੇ ਵਿੱਚੋਂ ਉੱਠੇਗੀ ਡੋਲੀ
ਭੁੱਬਾਂ ਕੋਲੋਂ ਲਵੀਂ ਧਰਵਾਸ

ਪੀਲੈ ਬੁੱਕੀਂ ਪਾਣੀ
ਜਦੋਂ ਖੜ੍ਹਾ ਏਂ ਰਾਵੀ ਕੰਢੇ
ਸਾਰੀ ਉਮਰ ਰਹਿਣੀ ਪਿਆਸ

ਤੁਹਫ਼ਾ ਯਾਰ ਨੂੰ
ਲਿਖਲੈ ਰੁਬਾਈ ਪਿਆਰ ਨਾਲ ਭਿੱਜੀ,
ਵਿਜੋਗੀ ਗਜ਼ਲ ਹੋਣੀ ਅਭਿਆਸ

ਅਪਣਾ ਲੈ ਹਨੇਰਾ
ਧੁੱਪ ਛਿਪਣੀ ਰਾਤ ਦੀ ਬੁੱਕਲ਼ੇ
ਫਿਰ ਹੋਣੀ ਨਹੀਂ ਪ੍ਰਭਾਤ

ਸ਼ੋਭਾ ਘੜੀ ਮਨਾਲੈ
ਯਾਰ ਨੂੰ ਜੱਫੀ ਵਿੱਚ ਲੈ
ਸ਼ੁਦਾਈ ਸੱਦੇਗਾ ਭਵਿੱਖੀ ਇਤਹਾਸ

ਖੰਭ ਖਿਲਾਰ ਉੱਡਲੈ
ਵਸੀਲੇ ਮੁੱਕ ਜਾਣਗੇ ਅਜ਼ਾਦੀ ਦੇ
ਦੁੱਖੋਂ ਹੋਣਾ ਨਹੀਂ ਨਿਕਾਸ

ਖ਼ੁਸ਼ੀ ਤੇਰੀ ਮੁੱਕਣੀ
ਨੱਚ ਕੁੱਦ ਹੁਣ ਦਮਾਮੇ ਵਜਾਲੈ
ਜਾਵੇਂਗਾ ਸ਼ਮਸ਼ਾਨੀ ਦੁਖੀ ਉਦਾਸ

ਸਮਾਂ ਨਾ ਉਡੀਕਦਾ
ਜਿਹੜੇ ਪਿੱਛੇ ਰਹਿ ਜਾਂਦੇ, ਗੁਆਚੇ
ਇੰਨਾ ਜਾਣਕੇ ਰੱਖੀਂ ਵਿਸ਼ਵਾਸ

ਛੱਡਦੇ ਉਸਾਰਨੇ ਮਹੱਲ
ਸੁਨਿਹਰੇ ਸੱਧਰਾਂ ਦੇ ਤਿੰਨ ਮੰਜਲੇ
ਖੰਡਰ ਜ਼ਰੀਂ ਵਿਚਾਰਕੇ ਵਿਕਾਸ

ਤਾਂਘ ਲਾਕੇ ਲੋਚੇਂ
ਵਸਲ ਨੂੰ ਮੁੜਨ ਜਿਉਂਦੇ ਪੰਛੀ
ਲੋਥ ਦੇਖ ਹੋਵੇਂ ਉਦਾਸ

ਰੀਝਾਂ ਨੂੰ ਸਮਝਾ
ਕੁੜੱਤਣ ਚੱਖਣੀ ਸਿੱਖ ਲੈ ਬੇਲੀਆ
ਪਤਾਸੇ ਛੱਡ ਗਏ ਮਿਠਾਸ

ਉਡਾਰੀ ਲੰਮੀ ਮਾਰ
ਆਲ਼੍ਹਣੇ ਦੂਰ ਬਣਾ ਲੈਣੇ ਇਹਨਾਂ
ਪੰਖੇਰੂਆਂ ਨੇ ਜਾਕੇ ਪਰਵਾਸ

Writer-unknown
 
Top