ਸੁਰਖੁਰੂ

ਗੁੱਟ ਤੇ ਦਿਲ ਬਣਵਾਉਣ ਨਾਲ ਆਸ਼ਿਕ਼ ਸੁਰਖੁਰੂ ਨਹੀਂ ਹੁੰਦੇ
ਇੱਕੋ ਦੇ ਨਾਲ ਲਾ ਕੇ ਤੋੜ੍ਹ ਚੜ੍ਹਾਉਣੀ ਪੈਂਦੀ ਐ,
ਬਹਿ ਡੇਰੇ ਪਾ ਗਲ ਸਾਫਾ ਕੋਈ ਫੱਕਰ ਹੋਇਆ ਨਾਂ
ਮੌਤ ਜਹਾਨੋਂ ਮੁਕਤੀ ਲਈ ਲਿਵ ਲਾਉਣੀ ਪੈਂਦੀ ਐ,
ਐਵੇਂ ਹੀ ਕੋਈ ਪੁੱਤ, ਸਪੁੱਤਰ ਬਣਦਾ ਨਹੀ ਇਥੇ,
ਪੂਜਾ ਮਾਪਿਆਂ ਦੀ ਕਰਕੇ ਉਮਰ ਲੰਘ੍ਹਾਉਣੀ ਪੈਂਦੀ ਐ,
ਸ਼ਾਇਰ ਉਚ ਕੋਟੀ ਦਾ ਤੇ ਕਵਾਲ ਬਣਨਾ ਸੌਖਾ ਕੰਮ ਨਹੀਂ,
ਰਜਾ ਦਾਤੇ ਦੀ ਵਿੱਚ ਰਹਿ ਕੇ ਦੁਨੀਆਂਦਾਰੀ ਭੁਲਾਉਣੀ ਪੈਂਦੀ ਐ !

ਤੁਰੇ ਫਿਰਦੇ ਨੇਂ ਆਸ਼ਿਕ਼ ਲੱਖਾਂ ਗਲੀ ਬਜ਼ਾਰਾਂ ਵਿੱਚ,
ਹੁਣ ਤੱਕ ਮਜਨੂੰ - ਮਹੀਵਾਲ ਵਰਗਾ ਮੈਨੂੰ ਮਿਲਿਆ ਕੋਈ ਨਹੀਂ,
ਮਿਰਜ਼ਾ-ਸਾਹਿਬਾ, ਸੱਸੀ-ਪੁਨੂੰ ਕਿਤਾਬਾਂ ਵਿੱਚ ਰਹਿ ਗਾਏ ਨੇਂ,
ਰਾਂਝਾ ਤਖ਼ਤ ਹਜ਼ਾਰਾ ਛੱਡ ਗਿਆ ਮਗਰੋਂ ਹੀਰ ਵੀ ਹੋਈ ਨਹੀਂ,
ਲੱਖਾਂ ਸੋਹਣੀਆਂ ਹੋਣ ਦੇ ਬਾਵਜੂਦ ਸੋਹਣੀ ਬਣਿਆ ਜਾਵੇ ਨਾਂ
ਕੱਚਿਆਂ ਸਹਾਰੇ ਸੋਹਨੀਓ ਤਾਰੀ ਲਾਉਣੀ ਪੈਂਦੀ ਐ !
ਗੁੱਟ ਤੇ ਦਿਲ ਖੁੰਡਵਾਉਣ.......................ਨਹੀਂ ਹੁੰਦੇ ..

ਮੰਗਣ ਤੰਦਰੁਸਤੀ ਓਹਦੇ ਦਰ ਤੇ ਸਭ ਹੀ ਜਾਂਦੇ ਨੇਂ,
ਪਰ ਓਹਦੇ ਲਈ ਚਰਖੜ੍ਹੀਆਂ ਤੇ ਚੜ੍ਹੇ ਕੋਈ-ਕੋਈ,
ਸਿਪਾਸਲਾਰ ਤੇ ਜਵਾਨ ਤਾਂ ਅੱਜ ਵੀ ਵਾਧੂ ਫਿਰਦੇ ਨੇਂ,
ਲੜ ਮਰਨ ਲਈ ਕੌਮ ਦਾ "ਨਲੂਏ" ਵਾਂਗੂ ਫੜ੍ਹੇ ਕੋਈ-ਕੋਈ
ਬੱਸ ਫੌਜੀ ਭਰਤੀ ਹੋਣ ਨਾਲ ਕੋਈ "ਜੋਧਾ" ਨਹੀਂ ਬਣਦਾ
ਬਾਡਰ ਉੱਤੇ ਗਲ ਨਾਲ ਮੌਤ ਲਗਾਉਣੀ ਪੈਂਦੀ ਐ !
ਬਹਿ ਡੇਰੇ ਪਾ ਗਲ ਸਾਫਾ ......................ਹੋਇਆ ਨਾਂ

ਮੁਲਖ ਤਰੱਕੀ ਕਰਗਿਆ ਵਿੱਦਿਆ ਸਭ ਨੂੰ ਮਿਲ ਜਾਂਦੀ,
ਖੁਧ ਦੇ ਦੰਮ ਤੇ ਨਾਮ ਬਣਾਉਂਦਾ ਵਿਰਲਾ-ਵਾਂਝਾ ਏ,
ਸਫਲਤਾ ਪਿੱਛੇ ਮਾਂ-ਪਿਓ ਦਾ ਹੀ ਹੱਥ ਹੈ ਜਿਆਦਾਤਰ,
ਨਾਂ ਮਾਪਿਆਂ ਦਾ ਰੁਸ਼ਨਾਉਂਦਾ ਜੱਗ ਤੇ ਵਿਰਲਾ-ਵਾਂਝਾ ਏ,
ਪੈਸੇ ਨਾਲ ਜੋ ਮਿਲਿਆ ਮੁਕਾਮ ਓਹ ਇਜ਼ੱਤਦਾਰ ਨਹੀਂ
ਪੱਕੀ ਮੇਹਨਤ ਤੇ ਸੱਚੀ ਲਗਨ ਲਗਾਉਣੀ ਪੈਂਦੀ ਐ
ਐਵੇਂ ਹੀ ਕੋਈ ਪੁੱਤ...................................ਨਹੀਂ ਇਥੇ

ਬਹੁਤ ਦੁਨੀਆਂ ਤੇ ਗੀਤ-ਗਾਇਕ, ਸ਼ਾਇਰੀ-ਸ਼ਾਇਰ ਵਸਦੇ ਨੇਂ,
"ਮਾਣ ਗੁਰਦਾਸ" ਵਾਂਗੂ 'ਬਾਬਾ' ਨਾਮ ਕਮਾਉਣਾ ਔਖਾ ਏ,
ਗੱਲ ਸਮਝਾਉਣੀ ਸ਼ਾਇਰੀ ਰਾਹੀਂ ਕੋਈ "ਦੇਬੀ" ਤੋਂ ਸਿੱਖ ਲਵੋ,
"ਨੁਸਰਤ" ਵਾਂਗੂ ਗਾ ਕੇ ਯਾਰ ਮਨਾਉਣਾ ਔਖਾ ਏ,
ਇੱਕ-ਅਧ ਲਿਖ ਸਿਰਨਾਵਾਂ ਕੋਈ ਗੀਤਕਾਰ ਅਖਵਾਉਂਦਾ ਨਹੀਂ,
ਗੁਰਜੰਟ ਉਮਰ ਭਰ ਲਈ ਪ੍ਰੀਤ ਲਫਜਾਂ ਨਾਲ ਪਾਉਣੀ ਪੈਂਦੀ ਐ !
ਸ਼ਾਇਰ ਉਚ ਕੋਟੀ...................................... ਨਹੀਂ
 
Last edited:
Top