ਤੇ ਮੈਂ ਕਿਉ ?

Raj Ropar

New member
ਤੂੰ ਸੁੰਦਰਤਾ ਦੀ ਮੂਰਤ ਹੈ
ਤੇ ਮੈਂ ਕਿਉ ? ਬਦਸੂਰਤੀ ਦਾ ਦਾਗ ਹਾਂ ।
ਤੂੰ ਗਜ਼ਲ ਹੈ ਕਿਸੇ ਸ਼ਾਇਰ ਦੀ
ਤੇ ਮੈਂ ਕਿਉ ? ਬੇਸੂਰਾ ਰਾਗ ਹਾਂ ।
ਤੇਰਾ ਹੁਸਨ ਦੇਵੇ ਪਰੀਆਂ ਨੂੰ ਮਾਤ
ਤੇ ਮੈਂ ਕਿਉ ? ਪਤਝੜ੍ਹ ਦੇ ਪੱਤਿਆਂ ਵਾਂਗ ਹਾਂ ।
ਤੂੰ ਹੱਸੇ ਤੇ ਮਹਿਕਾਂ ਵੰਡਦੀ ਹੈ
ਤੇ ਮੈਂ ਕਿਉ ? ਦੁੱਖਾਂ ਦਾ ਭੰਡਾਰ ਹਾਂ ।
ਤੂੰ ਹਰ ਗੱਲ ਵਿੱਚ ਬੇਕਸੂਰ ਹੈ
ਤੇ ਮੈਂ ਕਿਉ ? ਹਰ ਗੱਲ ਵਿੱਚ ਕਸੂਰਵਾਰ ਹਾਂ ।
ਤੈਨੂੰ ਨਫਰਤ ਹੈ ਮੇਰੀ ਸ਼ਕਲ ਤੋਂ
ਤੇ ਮੈਂ ਕਿਉ ? ਕਰਦਾ ਬੇਪਨਾਹ ਪਿਆਰ ਹਾਂ ।
ਰਾਜਉਹਨੇ ਮੁੱੜਕੇ ਵਾਪਸ ਆਉਣਾ ਜ਼ਾਂ ਨਹੀ
ਤੇ ਮੈਂ ਕਿਉ ? ਕਰਦਾ ਹਰ ਪਲ ਇੰਤਜ਼ਾਰ ਹਾਂ ।।।।
 

JUGGY D

BACK TO BASIC
ਤੈਨੂੰ ਨਫਰਤ ਹੈ ਮੇਰੀ ਸ਼ਕਲ ਤੋਂ
ਤੇ ਮੈਂ ਕਿਉ ? ਕਰਦਾ ਬੇਪਨਾਹ ਪਿਆਰ ਹਾਂ ।
“ਰਾਜ” ਉਹਨੇ ਮੁੱੜਕੇ ਵਾਪਸ ਆਉਣਾ ਜ਼ਾਂ ਨਹੀ
ਤੇ ਮੈਂ ਕਿਉ ? ਕਰਦਾ ਹਰ ਪਲ ਇੰਤਜ਼ਾਰ ਹਾਂ ।।।।

:wah :wah
 
Top