ਯਾਦ ਰੱਖਿਉ ਵੇ ਲੋਕੋ "ਸੂਰਮੇ" ਉਹ ਕੌਣ ਸੀ

ਘਰ -ਬਾਰ ਛੱਡ ਤੁਰੇ "ਜ਼ੁਲਮ" ਮਿਟਾਉਣ ਸੀ
ਯਾਦ ਰੱਖਿਉ ਵੇ ਲੋਕੋ "ਸੂਰਮੇ" ਉਹ ਕੌਣ ਸੀ

"ਉੱਨੀ ਸੌ ਅਠਾਤਰ" ਦੀ ਆਈ ਜਾ ਵਿਸਾਖੀ ਸੀ
ਕੌਣ ਸੀ ਕਿਹਨਾਂ ਨੇ ਕੀਤੀ "ਧਰਮ" ਦੀ ਰਾਖੀ ਸੀ
ਕਿਥੇ ਜੰਮੇ ਪਲੇ ਕਿਥੇ ਖੇਡਣ-ਖਿਡਾਉਣ ਸੀ
ਯਾਦ ਰੱਖਿਉ ਵੇ ਲੋਕੋ "ਧਰਮੀ" ਉਹ ਕੌਣ ਸੀ

ਰਾਖੀ "ਹਰਮੰਦਿਰ" ਲਈ ਕੀਹਨੇ ਲਹੂ ਡੋਹਲਿਆ
ਆਖਰੀ ਸਾਹਾਂ ਤਾਂਈ ਕੌਣ ਸਿਦਕੋ ਨਾ ਡੋਲਿਆ
ਕੌਣ ਸੀ ਚਲਾਈ ਕੀਹਨੇ "ਅਣਖਾਂ" ਦੀ ਪੌਣ ਸੀ
ਯਾਦ ਰੱਖਿਉ ਵੇ ਲੋਕੋ "ਅਣਖੀ" ਉਹ ਕੌਣ ਸੀ

"ਤਖਤ-ਅਕਾਲ" ਕੀਹਦੇ ਹੁਕਮਾਂ ਤੇ ਢਾਇਆ ਸੀ
ਕੀਹਨੇ "ਦਿੱਲੀ" ਕੀਹਨੇ "ਪੂਨੇ" ਕਿਹਨੂੰ ਝਟਕਾਇਆ ਸੀ
ਮਾਣ ਨਾਲ ਉੱਚੀ ਕੀਹਨੇ ਕੀਤੀ ਸਾਡੀ ਧੌਣ ਸੀ
ਯਾਦ ਰੱਖਿਉ ਵੇ ਲੋਕੋ "ਹੀਰੇ" ਉਹ ਕੌਣ ਸੀ

ਅਣਖਾਂ ਦੇ ਲਈ ਜਾਨਾਂ ਤਲੀ ਤੇ ਟਿਕਾਈਆ ਸੀ
ਸ਼ਗਨਾਂ ਦੇ ਨਾਲ ਮੌਤਾਂ "ਲਾੜੀਆ" ਵਿਆਹੀਆ ਸੀ
ਕੌਣ- ਕੌਣ ਕਿੱਥੇ-ਕਿੱਥੇ ਗਏ ਉਹ "ਵਿਆਹੁਣ" ਸੀ
ਯਾਦ ਰੱਖਿਉ ਵੇ ਲੋਕੋ "ਲਾੜੇ" ਉਹ ਕੌਣ ਸੀ

ਯਾਦ ਤਿੱਖੀ ਰੱਖਿਉ ਜਿਉ ਧਾਰ ਸ਼ਮਸ਼ੀਰਾਂ ਦੀ
"ਅਮਨ" ਵਿਸਾਰਿਉ ਨਾ ਕੁਰਬਾਨੀ ਵੀਰਾਂ ਦੀ
ਮੁੱਕਣਾ ਨਹੀ ਅਸੀ ਆਏ ਲੱਖਾਂ ਹੀ ਮੁਕਾਉਣ ਸੀ
ਯਾਦ ਰੱਖਿਉ ਵੇ ਲੋਕੋ ਸੂਰਮੇ ਉਹ ਕੌਣ ਸੀ
ਯਾਦ ਰੱਖਿਉ ਵੇ ਲੋਕੋ ਸੂਰਮੇ ਉਹ ਕੌਣ ਸੀ
 
Top