ਬਚੇ ਦਾ ਲਿੰਗ ਪੁਛਣ

ਬਚੇ ਦਾ ਲਿੰਗ ਪੁਛਣ,ਡਾਕਟਰ ਦੇ ਕੋਲ ਜਾਉ ਨਾਂ,

ਧੀ ਜੰਮਣ ਤੋਂ ਪਹਿਲਾਂ, ਇਹਨੂੰ ਮਾਰ ਮੁਕਾਉ ਨਾਂ,
ਨਾਂ ਮਾਰੋ, ਨਾਂ ਮਾਰੋ,

ਇਹਨੂੰ ਜਨਮ ਤਾਂ ਲੈਣ ਦਿਉ,

ਧੀ ਵਿਚਾਰੀ ਨੂੰ ਵੀ, ਕੋਈ ਗੱਲ ਤਾਂ ਕਹਿਣ ਦਿਉ,ਕੁੱਖ ‘ਚ ਮਾਰ ਮੁਕਾਕੇ,

ਇੰਨਾਂ ਪਾਪ ਕਮਾਉ ਨਾਂ ,ਪੁੱਤਾਂ ਵਾਂਗੂੰ ਧੀਆਂ, ਕੁੱਲ ਦਾ ਨਾਂ ਚਮਕਾਉਂਦੀਆਂ ਨੇਂ,

ਲਕਸ਼ਮੀਂ ਬਾਈ ਵਾਂਗੂੰ, ਦੇਸ਼ ਦੀ ਆਨ ਬਚਾਉਂਦੀਆਂ ਨੇ ,‘ਕੱਲੇ ਪੁੱਤਰਾਂ ਨੂੰ ਹੀ, ਇੰਨਾਂ ਲਾਡ ਲਡਾਉ ਨਾਂ, ਧੀ ਜੰਮਣ ਤੋਂ ਪਹਿਲਾਂ,
:pr
ਇਹਨੂੰ ਮਾਰ ਮੁਕਾਉ ਨਾਂ,
ਗੱਲ ‘ਦੀਪ' ਦੀ ਚੇਤੇ ਰੱਖੋ,

ਕਦੇ ਵਿਸਾਰੋ ਨਾਂ, ਭੁੱਲ ਕੇ ਵੀ ਕਦੇ ਧੀ ਨੂੰ,ਤੁਸੀਂ ਕੁੱਖ ‘ਚ ਮਾਰੋ ਨਾਂ ।

ਰੱਬ ਨੂੰ ਚੇਤੇ ਰੱਖੋ, ਇੰਨਾਂ ਪਾਪ ਕਮਾਉ ਨਾਂ,
:pr


supanpreet
 
Top