ਦਿਲ ਚੰਦ੍ਰਾ ਚਾਹਵੇ ਇਹ ਟੁੱਟਣਾ ਨਹੀਂ !!!!!!!!!!!!!!!.:(

ਦੋਸਤੋ "ਗੁਰਦਾਸ ਮਾਨ" ਜੀ ਨੇਂ ਕ੍ਯਾ ਖੂਬ ਲਿਖਿਆ ਹੈ ਕੇ "ਛੱਡ ਦਿਲਾ ਦਿਲ ਦੇ ਕੇ ਰੋਗ ਲਵਾ ਲੇਂ ਗਾ, ਬੇ-ਕਦ੍ਰੇ ਲੋਕਾਂ ਵਿਚ ਕਦਰ ਗਵਾ ਲੇਂ ਗਾ" = ਮੇਰੀ ਉਮਰ ਦੇ ਕਈ ਨੌਜਵਾਨ ਇਸ ਅਣਮੁੱਲੇ ਗੀਤ ਦਾ ਮਤਲਬ ਸਿਰਫ ਇਸ਼ਕ਼-ਮੋਹੱਬਤ ਤੱਕ ਹੀ ਮਹਿਸੂਸ ਕਰਦੇ ਨੇਂ ਪਰ ਮਾਨ ਸਾਬ ਨੇਂ ਇਸ ਗੀਤ ਰਾਹੀਂ ਬਹੁਤ ਕੁਜ ਦੱਸਣ ਦੀ ਕੋਸ਼ਿਸ਼ ਕੀਤੀ ਹੈ. ਮੈਨੂੰ ਰੱਬ ਨੇਂ ਜਨਮ ਦਿੱਤਾ ਪਰ ਮੇਰੀ ਖੁਧ ਦੀ ਕੋਈ ਇਜ਼ਤ ਨਹੀਂ, ਕੋਈ ਕਦਰ ਨਹੀਂ. ਕਿਓਂ ਕੇ ਮੈਂ ਸਮਝ ਆਉਣ ਤੋਂ ਬਾਅਦ ਉਸ ਸੱਚੇ ਮਹਿਰਮ ਨੂੰ ਭੁੱਲ ਇਸ ਸੰਸਾਰ ਦੀਆਂ ਹੋਰ ਚੀਜਾਂ ਨੂੰ ਜਿਆਦਾ ਪਿਆਰ ਕਰਨ ਲੱਗ ਗਿਆ ਹਾਂ. ਝੂਠ ਦਾ ਮੈਂ ਸਾਥ ਦੇਣ ਲੱਗ ਗਿਆ ਹਾਂ ਕਿਓਂ ਕੇ ਸਚ ਬਹੁਤਿਆਂ ਨੂੰ ਪਸੰਦ ਨਹੀਂ, ਇੱਕ-ਦੂਜੇ ਚ ਨੁਕਸ ਦੇਖਦੇ ਨੇਂ ਸਭ, ਕਿਸੇ ਦੀ ਕੋਈ ਕਦਰ ਨਹੀਂ, ਤੇ ਉਸ "ਪਵਿੱਤਰ ਬਾਣੀ" ਅਨੁਸਾਰ ਵੀ ਮੈਂ 'ਕਾਮ,ਕ੍ਰੋਧ,ਲੋਭ,ਮੋਹ" ਵਿਚ ਫਸਿਆ ਹੋਇਆ ਹਾਂ. ਮੈਨੂੰ ਪਤਾ ਵੀ ਹੈ ਕੇ ਉਸ ਬਾਝੋਂ ਮੈਂ ਇਸ ਦੁਨੀਆਂ ਵਿਚ ਖੁਦ ਦੀ ਇਜੱਤ, ਕਦਰ ਨਹੀਂ ਕਮਾ ਸਕਦਾ. ਉਸ ਤੋਂ ਅਲੱਗ ਰਹਿ ਕੇ ਜਦ ਮੈਨੂ ਘਾਟਾ ਪੈਂਦਾ ਹੈ ਤਾਂ ਮੇਰਾ ਦਿਲ ਟੁਟ ਜਾਂਦਾ. ਪਰ ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਤੇ ਮੈਂ ਖੁਧ ਦੀ ਕਿਸਮਤ ਨੂੰ ਗਲਤ ਦੱਸਣ ਲੱਗ ਜਾਂਦਾ ਹਾਂ. ਮੈਨੂੰ ਆਸ ਹੈ ਕੇ ਇਹ ਜੋ ਥੱਲੇ ਕੁਜ ਲਾਈਨਾਂ ਲਿਖੀਆਂ ਨੇਂ, ਨੂੰ ਪੜ੍ਹਨ ਤੋਂ ਬਾਅਦ "ਮਾਨ ਸਾਬ" ਦਾ ਇਹ ਅਨ੍ਮੁਲਾ ਗੀਤ ਇੱਕ ਵਾਰ ਫੇਰ ਸੁਣੋਗੇ.,,,,,,, ਭੁੱਲ ਚੁੱਕ ਮਾਫ਼ ਕਰ ਦੇਨਾਂ ਮਿੱਤਰੋ, ਪਰ ਸੋਚੇਓ ਜਰੂਰ..ਰੱਬ ਰਾਖਾ

ਕਰ ਕੁਫ਼ਰ ਇਜ਼ਤਾਂ ਦੇ ਢੇਰਾਂ ਤੇ, ਗੁਝ੍ਹੇ ਭੇਦ ਲਕੋ ਲਏ ਮੈਂ ਮੇਰੇ
ਨਾਂ ਫਿਕਰ ਮੈਨੂੰ ਛਿਪੇ ਮੁੱਖ ਮਾੜੇ ਦਾ, ਦੱਸਦਾਂ ਹਾਂ ਲੋਕੀਂ ਤੁਰੇ ਫਿਰਨ ਆਯਾਸ਼ ਬਥੇਰੇ,
ਗੱਲਾਂ ਨਾਲ ਹੀ ਇਜ਼ਤਾਂ ਢੋਲ ਰਿਹਾਂ, ਸਰਾ ਸਰ ਝੂਠ ਹੈ ਗੱਲ ਜੋ ਨਹੀਂ ਫੱਬਦੀ
ਜਿਸ ਮਹਿਰਮ ਦੇ ਸਿਰ ਤੇ ਪਾਰ ਹੋਣਾ,ਓਹਦੇ ਨਾਲ ਮੈਥੋਂ ਨਹੀਂ ਲਿਵ ਲੱਗਦੀ,
ਅਵਸਥਾ ਕਾਮ ਦੀ ਇਹ ਛੱਡ ਹੋਵੇ ਨਾਂ, ਤੇ ਚਾਹੁੰਦਾ ਪੈਰ ਏਥੋਂ ਮੈਂ ਪੁੱਟਣਾ ਨਹੀਂ
ਬੇ-ਕਦਰੀ ਦੁਨੀਆਂ ਨਾਲ ਰਲ੍ਹ ਕੇ ਵੀ, ਦਿਲ ਚੰਦ੍ਰਾ ਚਾਹਵੇ ਇਹ ਟੁੱਟਣਾ ਨਹੀਂ !

ਇੱਕ ਗੁੱਸਾ ਜੋ ਸ਼ੁਰੂ ਤੋਂ ਮਨ ਅੰਦਰ, ਖੁਧ ਦੇ ਕਰਮਾਂ ਦਾ ਨਤੀਜਾ ਹੈ ਮੈਨੂੰ ਮਿਲਿਆ
ਹੋਰਾਂ ਦਾ ਚੰਗਾ ਵੇਖ ਮੈਂ ਖੁਸ਼ ਹੋ ਜਾਂ, ਏਡਾ ਰੁੱਤਬਾ ਨਹੀਂ ਤੇ ਨਾਂ ਹੀ ਕਦੇ ਮਨ ਖਿਲਿਆ,
ਸਭ ਪਤਾ ਹੈ ਚੋਣ ਇਹ ਚੰਗੀ ਨਹੀਂ, ਮੁਕਾਬਲਾ ਫੇਰ ਵੀ ਰੂਹ ਮੇਰੀ ਕਰ ਰਹੀ ਏ
ਮੁਕਾਮ ਤੇ ਪਹੁੰਚਣ ਤੋਂ ਪਹਿਲਾਂ ਜੋ ਡਾਵਾਂ-ਡੋਲ ਜਾਵੇ, ਕਾਮਯਾਬੀਆਂ ਦੇ ਰਾਹ ਜਾਂਦੀ ਓਹ ਪਹੀ ਏ,
ਮਨ ਕਰੇ ਮਨਆਈਆਂ ਨਾ ਹੋਵੇ ਓਹਦੇ ਵੱਸ ਵਿਚ, ਜੀਹਦੇ ਬਿਨ ਇਹ ਸਫ਼ਰ ਮੇਰਾ ਮੁੱਕਣਾ ਨਹੀਂ
ਬੇ-ਕਦਰੀ ਦੁਨੀਆਂ ਰਲ੍ਹ ਨਾਲ ਕੇ ਵੀ, ਦਿਲ ਚੰਦ੍ਰਾ ਚਾਹਵੇ ਇਹ ਟੁੱਟਣਾ ਨਹੀਂ !

ਲਾਲਚ ਦਾ ਵੀ ਹੈ ਇੱਕ ਭੰਡਾਰ ਵੱਡਾ, ਰੱਜ ਆਵੇ ਨਾਂ ਤਾਂਘ ਮੈਨੂੰ ਹੋਰ ਦੀ ਹੈ
ਪੈਸੇ ਕਾਗਜ਼ ਦੇ ਨਾਲ ਖੁਧ ਨੂੰ ਅਮੀਰ ਸਮਝਾਂ, ਲੋਭ ਵਿਚ ਫਸਿਆ ਸਥਿਤੀ ਚੋਰ ਦੀ ਹੈ,
ਏਹਨੂੰ ਜੱਫੀ ਪਾਈ ਬੈਠਾਂ ਜਿਹਨੇ ਰਹਿ ਜਾਣਾ ਇਥੇ, ਭਲਾ ਹੁਣੇ ਆਣ ਦਰ ਢੁੱਕੇ ਨਹੀਂ ਮੌਤ ਦਾ ਕੋਈ ਸ਼ੱਲ
ਪੁੱਤ-ਪੋਤਿਆਂ ਦੇ ਲੇਖੇ ਦਾ ਵੀ ਜੋੜਨਾਂ ਹਾਂ ਚਾਹੁੰਦਾ, ਭਲਾ ਕਿਸੇ ਨੇਂ ਵੀ ਵੇਖਿਆ ਨਹੀਂ ਹੈ ਇਥੇ ਕੱਲ੍ਹ,
ਦੌਰ ਬੁਰਾਈਆਂ ਵਾਲਾ ਏਦਾਂ ਹੀ ਚੱਲੀ ਜਾਣਾ, ਓਹਦੇ ਸਹਾਰੇ ਬਾਝੋਂ ਕਿਸੇ ਤੋਂ ਰੁਕਨਾਂ ਨਹੀਂ
ਬੇ-ਕਦਰੀ ਦੁਨੀਆਂ ਨਾਲ ਰਲ੍ਹ ਕੇ ਵੀ, ਦਿਲ ਚੰਦ੍ਰਾ ਚਾਹਵੇ ਇਹ ਟੁੱਟਣਾ ਨਹੀਂ !

ਇਹ ਕੁਦਰਤ ਸਵੱਲੀ ਪਰ ਲੱਗੇ ਚੰਗੀ ਥੋੜਾ ਚਿਰ, ਹੋਰ ਚੀਜਾਂ ਨਾਲ ਹੀ ਪਿਆਰ ਬਹੁਤ ਪਾਈ ਬੈਠਾਂ ਹਾਂ
ਰਿਸ਼ਤੇ-ਨਾਤਿਆਂ ਦਾ ਕਰਾਂ ਫਿਕਰ ਦਿਨ-ਰਾਤੀਂ, ਆਸ਼ਿਕ਼ ਰਾਂਝੇ-ਮਜਨੂੰਆਂ ਵਾਂਗ ਵੀ ਕਹਾਈ ਬੈਠਾਂ ਹਾਂ
ਸਿਫਤ ਦੂਜਿਆਂ ਦੀ ਕਰਾਂ ਕਵਿਤਾਵਾਂ ਦੇ ਰਾਹੀਂ, ਅਸਲ ਵਿਚ ਗਾਵਾਂ-ਗੁਣਗਾਨ ਖੁਧ ਦਾ
ਟ੍ਪਾਂ ਹੱਦ ਆਪਣੀ ਦਿੰਦਾ ਦੋਸਤਾਂ ਨੂੰ ਹੌਂਸਲਾ, ਤੱਕਾਂ ਅੰਤ ਵਿਚ ਨਫ਼ਾ-ਨੁਕਸਾਨ ਖੁਧ ਦਾ,
ਝੂਠੇ ਮੋਹ ਦੀਆਂ ਗੁੰਜ੍ਲਾਂ ਚ' ਫਸਿਆ ਹਾਂ ਰਹਿੰਦਾ, ਰੂਹ ਨੇਂ ਰੂਹ ਕੋਲ ਬਿਨ ਓਹਦੇ ਢ੍ਹੁਕਨਾ ਨਹੀਂ
ਬੇ-ਕਦਰੀ ਦੁਨੀਆਂ ਨਾਲ ਰਲ੍ਹ ਕੇ ਵੀ, ਦਿਲ ਚੰਦ੍ਰਾ ਚਾਹਵੇ ਇਹ ਟੁੱਟਣਾ ਨਹੀਂ !

ਖੁਸ਼ੀ ਵਿਚ ਕਈ ਵਾਰੀ ਖੁਸ਼ ਨਾਂ ਮੈਂ ਹੋ ਸਕਾਂ, "ਕਾਮ, ਕ੍ਰੋਧ, ਲੋਭ, ਮੋਹ" ਕਦੇ ਦਿਲੋਂ ਮੈਨੂੰ ਨਹੀਓਂ ਰੋਣ ਦਿੰਦੇ
ਕਰੋੜਾਂ ਰੂਹਾਂ ਵਿਚ ਵੀ ਕਰਾਂ ਮਹਿਸੂਸ ਕਲ੍ਹਾਪਨ, ਖਿਆਲ ਮੇਰੇ ਵੱਸਦੀ ਦੁਨੀਆਂ ਦੇ ਨਜਦੀਕ ਨਹੀਓਂ ਹੋਣ ਦਿੰਦੇ,
ਪਤਾ ਨਹੀਂ ਕੀ ਮਨ ਵਿਚ ਆਈ ਜੋ ਮੈਂ ਲਿਖ ਦਿੱਤਾ, ਕਿਸੇ ਨੂੰ ਸਮਝਾ ਸਕੇ ਇਹਨੀਂ 'ਗੁਰਜੰਟ' ਔਕਾਤ ਕਿਥੇ
ਇੰਝ ਲੱਗੇ ਕੋਈ ਮੇਰੇ ਕੋਲ ਆ ਕੇ ਬੈਠਾ ਹੁੰਦਾ, ਓਹਨੇਂ ਹੱਥ ਫੜ੍ਹ ਕੇ ਲਿਖਾਇਆ ਪਾਏ ਨੇਂ ਕਲਮ-ਦਵਾਤ ਜਿੱਥੇ,
ਰਜ਼ਾ ਓਹਦੀ ਬਿਨਾ ਅੱਖਰਾਂ ਵੀ ਵਾਂਗ ਪਾਣੀ ਰੁੜ੍ਹ ਜਾਣਾ, ਪੋਚੀ ਫੱਟੀ ਉੱਤੇ ਬਣ ਲਫਜ਼ ਸਿਆਹੀ ਨੇਂ ਸੁੱਕਣਾ ਨਹੀਂ
ਬੇ-ਕਦਰੀ ਦੁਨੀਆਂ ਨਾਲ ਰਲ੍ਹ ਕੇ ਵੀ, ਦਿਲ ਚੰਦ੍ਰਾ ਚਾਹਵੇ ਇਹ ਟੁੱਟਣਾ ਨਹੀਂ !!!!!!!!!!!!!!!!!.......:(
 
Top