ਕੁਝ ਖਿਆਲ .....

ਕੁਝ ਖਿਆਲ .....

੧. ਸਚ ਦਿਲ ਵਿਚ ਹੀ ਰਿਹਾ ਕਦੇ ਮੂਹੋਂ ਫੁੱਟਿਆ ਈ ਨਹੀਂ,
ਬੱਸ ਪੈਂਦੀ ਸਮੇਂ ਨਾਲ ਕਦਰ ਏਹਦੀ ਰਹਿੰਦਾ ਲੁਕਿਆ ਈ ਨਹੀਂ,
ਸੰਧੂ ਚਾਹਿਆ ਜੇ ਖੁਦਾ ਨੇਂ ਸਭ ਦੇ ਸਾਹਮਣੇ ਆ ਜਾਣਾ,
ਕਿਓਂਕੇ ਸਚ ਕਦੇ ਇਨਸਾਨਾਂ ਅੱਗੇ ਝੁਕਿਆ ਈ ਨਹੀਂ !

੨. ਏਹਨੂੰ ਲਾਹਨਤ ਕਹਿ ਭਾਵੇਂ ਬੇਸ਼ਰਮੀ ਯਾਰਾ'
ਸੌਂਹ ਰੱਬ ਦੀ ਮੇਰੀ ਆਦਤ ਬਣ ਗਈ ਏ,
ਓਹ ਜ਼ਿੰਦਗੀ ਮੇਰੀ ਭਲਾ ਹੋਵੇ ਜਾਂ ਨਾਂ,
ਪਰ ਗੁਰਜੰਟ ਦੀ ਸੱਚੀ ਇਬਾਦਤ ਬਣ ਗਈ ਏ !

੩. ਜਦੋਂ ਮੈਨੂੰ ਯਾਰ ਮੇਰਾ ਯਾਦ ਆਉਂਦਾ ਏ
ਮੈਂ ਨਿਗਾਹ ਰੱਬੀ ਅੱਖਾਂ ਵਿਚਕਾਰ ਪਾ ਲਵਾਂ
ਇੱਕੋ ਅਸਮਾਨ ਥੱਲੇ ਵਸਣ ਓਹ ਤੇ ਸੰਧੂ ਦੋਵੇਂ
ਓਹਦੇ(ਰੱਬ) ਰਾਹੀਂ ਓਹਦਾ(ਯਾਰ) ਮੈਂ ਦੀਦਾਰ ਪਾ ਲਵਾਂ

੪. ਮੇਰੇ ਮੌਲਾ, ਮੇਰੇ ਕੋਲ ਆ ਛੇਤੀ, ਚਰਨਾਂ ਚ' ਡਿੱਗਣ ਨੂੰ ਤਿਆਰ ਤੇ ਬੈਠਾਂ ਹਾਂ
ਆ ਜਿੰਦ ਵੀ ਤੂੰ ਹਾਂਸਲ ਕਰ ਲੈ ਹੁਣ, ਦਿਲ ਕਦੋਂ ਦਾ ਹਾਰ ਤੇ ਬੈਠਾਂ ਹਾਂ
ਸੰਧੂ ਕਰਾਂ ਫ਼ਰਿਆਦ ਸਾਹਾਂ ਨੂੰ ਕੇ ਕੁੱਜ ਪਲ ਹੋਰ ਮੇਰੇ ਮੁਹਤਾਜ਼ ਬਨੋਂ
ਓਹਦੇ ਆਉਣ ਤੇ ਤੁਸੀਂ ਵੀ ਮੁੱਕ ਜਾਏਓ, ਮੁੱਕਣ ਲਈ ਓਹਦੇ ਇੰਤਜ਼ਾਰ ਤੇ ਬੈਠਾਂ ਹਾਂ...
 
Top