ਮੈਨੂੰ ਕੋਈ ਸਮਝ ਨਾ ਪਾਇਆ

Raj Ropar

New member
ਮੈਨੂੰ ਕੋਈ ਸਮਝ ਨਾ ਪਾਇਆ
ਤੇ ਮੈਂ ! ਸਬ ਨੂੰ ਆਪਣਾ ਬਣਾਉਣਾ ਚਾਹਿਆ
ਹਰ ਉਹ ਸ਼ਖਸ਼ ਨੇ ਦੁੱਖ ਦਿੱਤਾ ਮੈਨੂੰ
ਜਿਸਨੂੰ ਮੈਂ ਦਿਲ ਚਬਿਠਾਇਆ।।
ਹਾਂ। ਮੰਨਦਾ ਹਾਂ ਮੈਂ ਮੇਰੇ ਵਿੱਚ ਕੁੱਝ ਕਮੀਆਂ ਨੇ
ਮੇਰੀਆਂ ਅੱਖਾਂ ਉਹਦੇ ਪਿਆਰ ਨਾਲ ਸਜੀਆਂ ਨੇ
ਕੱਲ ਰਾਤ ਮੈਂ ਉਸਨੂੰ ਯਾਦ ਕਰ
ਤਾਰਿਆਂ ਨਾਲ ਬਾਤ ਪਾ ਸਮਾਂ ਲਗਾਇਆ
ਮੈਨੂੰ ਕੋਈ ਸਮਝ………………………..
ਤੇ ਮੈਂ ! ਸਬ ਨੂੰ ਆਪਣਾ ..........................।।
ਉਹ ਪਲ ਯਾਦ ਕਰ ਮੁਲਾਕਾਤਾਂ ਦੇ
ਰੋਪੜ ਨਹਿਰ ਕੰਢੇ ਬੈਠ ਪਾਈਆਂ ਬਾਤਾਂ ਦੇ
ਇੰਝ ਲੱਗਦਾ ਸੀ ਉਹਨੇ ਮੈਨੂੰ
ਰੱਬ ਦੀ ਥਾਂ ਦਿਲ ਚਬਿਠਾਇਆ
ਮੈਨੂੰ ਕੋਈ ਸਮਝ………………………..
ਤੇ ਮੈਂ ! ਸਬ ਨੂੰ ਆਪਣਾ ..........................।।
ਰਾਜ ਬਸ ਕਰ ਦਰਦ ਬਿਆਨ ਕਰਨਾ
ਬਸ ਸਿੱਖ ਲੈ ਤੂੰ ਵਿਛੋੜਾ ਜ਼ਰਨਾ
ਉਹ ਆਵੇਗੀ ਇੱਕ ਦਿਨ ਵਾਪਸ
ਇਹੀ ਸੁੱਪਨਾ ਮੈਂ ਦਿਲ ਚ ਵਸਾਇਆ
ਮੈਨੂੰ ਕੋਈ ਸਮਝ ਨਾ ਪਾਇਆ
ਤੇ ਮੈਂ ! ਸਬ ਨੂੰ ਆਪਣਾ ਬਣਾਉਣਾ ਚਾਹਿਆ
ਹਰ ਉਹ ਸ਼ਖਸ਼ ਨੇ ਦੁੱਖ ਦਿੱਤਾ ਮੈਨੂੰ
ਜਿਸਨੂੰ ਮੈਂ ਦਿਲ ਚਬਿਠਾਇਆ।।


 
Top