bapu da laadla
VIP
ਇੱਕ ਸਕੂਲ ਵਿੱਚ ਇੱਕ p.t. ਵਾਲੀ ਮੈਡਮ ਵੱਡੇ ਬੱਚਿਆਂ ਨੂੰ ਅਨੁਸ਼ਾਸ਼ਨ ਵਿੱਚ ਰਹਿ ਕੇ ਚੰਗਾ ਨਾਗਰਿਕ ਬਣਨ ਦਾ ਪਾਠ ਪੜ੍ਹਾ ਰਹੀ ਸੀ ਕਿ ਅਚਾਨਕ ਉਸਦੀ ਨਿਗ੍ਹਾ ਇੱਕ ਛੋਟੇ ਬੱਚੇ ਤੇ ਪਈ ਜੋ ਆਪਣੀ ਜਮਾਤ ਵਿੱਚ ਕੋਈ ਸ਼ਰਾਰਤ ਕਰਕੇ ਸਕੂਲ ਦੇ ਗੇਟ ਵਲ ਦੌੜਿਆ ਜਾ ਰਿਹਾ ਸੀ।ਮੈਡਮ ਨੇ ਹੱਥ ਵਿੱਚ ਫੜੀ ਸੀਟੀ ਵਜਾ ਕੇ ਬੱਚੇ ਨੂੰ ਰੋਕਣਾ ਚਾਹਿਆ ਪਰ ਜਦੋਂ ਭੱਜਿਆ ਜਾਦਾਂ ਬੱਚਾ ਨਿਡਰ ਹੋ ਕੇ ਪਿੱਛੇ ਮੁੜ ਕੇ ਬੋਲਿਆ ਤਾਂ ਸ਼ਰਮਸਾਰ ਹੋਈ ਮੈਡਮ ਦੇ ਪੈਰਾਂ ਥੱਲਿਉਂ ਜ਼ਮੀਨ ਖ਼ਿਸਕ ਗਈ..........................ਕਿਉ਼ਕਿ.?? ਉਹ ਬੱਚਾ ਕਿਸੇ ਗਾਣੇ ਦੀ ਤਰਜ਼ ਵਿੱਚ ਕਹਿ ਗਿਆ,"ਸੀਟੀ ਮਾਰ ਕੇ ਬੁਲਾਉਣੋਂ ਹਟ ਜਾ........।"
ਭਾਂਵੇ ਵੱਡੇ ਬੱਚੇ ਉਸਨੂੰ ਫੜ ਕੇ ਮੈਡਮ ਕੋਲ ਲੈ ਕੇ ਆ ਗਏ ਪਰ ਮੈਡਮ ਸੋਚ ਰਹੀ ਸੀ ਕੀ ਇਸ ਦੇਸ਼ ਦੇ ਭਵਿੱਖ ਨੂੰ ਸਜ਼ਾ ਦੇਵੇ ਤਾਂ ਕਿਹੜੀ ਦੇਵੇ।
ਇਸ ਸਭ ਲਈ ਜ਼ਿੰਮੇਵਾਰ ਕੌਣ ਹੈ...??.................ਸਾਡਾ ਲੱਚਰ ਸੱਭਿਆਚਾਰ,ਸਮਾਜ ਜਾਂ ਫਿਰ ਮਾਪੇ.......?????