ਕਾਫ਼ਰ ਦਿਲ

ਇਸ ਕਾਫ਼ਰ ਦਿਲ ਨੂੰ ਮੈਂ ਕਿਥੋਂ ਸੂਲੀ ਚੜ੍ਹਾ ਦਿਆਂ,
ਜੋ ਕਰਦਾ ਏ ਇਨਸਾਫ਼ ਦੀ ਗੱਲ, ਕਿਥੋਂ ਮਰਾ ਦਿਆਂ,
ਏਹ ਜਜ਼ਬਾ ਏ ਦਿਲ ਦੇ ਅੰਦਰ, ਲੁਕਿਆਂ ਲੁਕਦਾ ਨਾ,
ਦਸ ਕਿਥੋਂ ਮੈਂ ਲਿਆ ਜ਼ਹਿਰ ਝੂਠ ਦਾ, ਇਹਨੂੰ ਪਿਲਾ ਦਿਆਂ।
ਮੇਰੇ ਵਰਗੇ ਨੇ ਸ਼ਾਇਦ ਲੱਖਾਂ, ਇਹਨੂੰ ਸਮਝ ਹੈ,
ਇਹ ਮਰਦਾ ਨੀ ਜਲਦੀ, ਇਹਨੂੰ ਆਪਣੀ ਕਦਰ ਹੈ।
ਮਰ-ਮਰ ਕੇ ਜੀਣ ਦੀ ਇਹਨੂੰ ਕਿਥੋਂ ਆਦਤ ਪੈ ਜਾਵੇ,
ਇਹ ਪਲ-ਪਲ ਦੀ ਮੌਤ ਕਿਥੋਂ ਇਹਨੂੰ ਲਿਆ ਦਿਆਂ।
ਮੇਰੇ ਸੱਚ ਬੋਲਣ ਦਾ ਅਫ਼ਸੋਸ ਹੈ ਸ਼ਾਇਦ ਦੁਨੀਆਂ ਨੂੰ,
ਮੈਂ ਹਨ੍ਹੇਰਿਆਂ ਨੂੰ ਆਪਣੀ ਜ਼ਿੰਦਗੀ ਚੋਂ, ਕਿਥੋਂ ਭਜਾ ਦਿਆਂ।
 

JUGGY D

BACK TO BASIC
ਮੇਰੇ ਸੱਚ ਬੋਲਣ ਦਾ ਅਫ਼ਸੋਸ ਹੈ ਸ਼ਾਇਦ ਦੁਨੀਆਂ ਨੂੰ,ਸਹੀ ਗੱਲ ਆ ਵੀਰੇ ਅੱਜ ਦੇ ਸਮੇ ਵਿਚ ਸਚ ਦੀ ਕਿਸੇ ਨੂੰ ਵੀ ਕਦਰ ਨਹੀ.. ਸਚ ਸੁਣ ਤੁਹਾਡੇ ਤੋ ਮੂਹ ਮੋੜ ਲੇਂਦੇ ਆ ..!! ਕੋਈ ਕਦਰ ਨਹੀ ਕਰਦਾ ਅੱਜ ਸਚ ਦੀ :n
 
Top