ਯਾਰ ਨੂੰ ਮਿਲਾਦੇ

ਰੱਬਾ ਯਾਰ ਨੂੰ ਮਿਲਾਦੇ, ਜਾ ਤੂੰ ਆਜਾ ਯਾਰ ਬਣ
ਜਿੰਦ ਰਿਹੰਦੀ ਏ ਹਤਾਸ਼, ਦੁਖੀ ਮੇਰਾ ਦਿਲ-ਏ-ਮਨ
ਕਰਾਂ ਅਰ੍ਜਾਂ ਦੁਆਵਾਂ ਤੇ ਲਾ ਕੇ ਆਸਾਂ ਤੱਕਾਂ ਰਾਹਵਾਂ
ਸੁੰਨ੍ਹੀ ਪਿਆਰ ਵਾਲੀ ਗਲੀ, ਚਾ ਖੜੇ ਦਵਾਰ ਬਣ!

ਜੀ ਕਰਦਾ ਤੂੰ ਆਵੇਂ, ਤੇ ਰਲ ਖੁਸ਼ੀਆਂ ਮਨਾਈਏ
ਸਿਰ-ਮੱਥੇ ਰਜ਼ਾ ਤੇਰੀ, ਗੁੱਸੇ ਗਿਲੇ ਨਾ ਕਮਾਈਏ
ਦੀਦ ਪਿਹਲਾ ਤੇਰਾ ਹੋਵੇ, ਸਤਿਕਾਰ ਮੇਰਾ ਤੈਨੂੰ ਮੋਹਵੇ
ਗਲੀ ਮੋਹਬੱਤ ਦੀ ਤੂੰ ਆਵੇਂ, ਅੱਥਰੂ ਡਿੱਗਣੇ ਤੇਲ ਬਣ
ਰੱਬਾ ਯਾਰ ਨੂੰ ਮਿਲਾਦੇ, ਜਾ ਤੂੰ ਆਜਾ ਯਾਰ ਬਣ
ਜਿੰਦ ਰਿਹੰਦੀ .........!

ਯਾਦ ਚੰਦਰੀ ਬੇਰਿਹਮ ਬਹੁਤ, ਖਵਾਬਾਂ ਚ' ਵੀ ਸਤਾਵੇ
ਅੱਖ ਤੱਕਣੇ ਨੂੰ ਬੇਤਾਬ, ਬਾਹਵਾਂ ਚੌੰਦੀਆਂ ਕੁਲਾਵੇ
ਨੈਣ ਖੁੱਲਣ ਜਦ ਸੁਭਾਹ. ਰੋਂਦੇ ਮਾਰ-ਮਾਰ ਭੁੱਬਾਂ
ਝੱਲ ਹੁੰਦਾ ਨਾ ਵਿਛੋੜਾ, ਲੂ ਉੱਠੇ ਕਣ-ਕਣ
ਰੱਬਾ ਯਾਰ ਨੂੰ ਮਿਲਾਦੇ, ਜਾ .........!

ਰੱਬ ਮੇਰੇ ਲਈ ਹੈ ਤੇ ਯਾਰ ਤੇ ਯਾਰ ਮੇਰਾ ਰੱਬ ਏ
ਹਾਰਿਆ ਸਾਰੇ ਪਾਸੋਂ ਮੰਨ, ਹੁਣ ਸਜਣ ਹੀ ਸਭ ਏ
ਏਹਵੀ ਆਸ ਗਈ ਜੇ ਟੁੱਟ, ਤੇ ਸੱਚੀ ਜਾਣੀ ਜਿੰਦ ਮੁੱਕ
ਮਾਸ ਲ੍ਭੇਆਂ ਨਾਂ ਲ੍ਭੂ, ਜਾਣਾ ਛਾਣੀ ਵਾਂਗੂ ਛਣ
ਰੱਬਾ .......!

ਬੱਸ ਦੋ ਨੇਂ ਇਛਾਵਾਂ, ਕੋਈ ਇੱਕ ਪੂਰੀ ਕਰ
ਝੋਲੀ ਓਹਦੇ ਲਈ ਜੋ ਅੱਡੀ, ਭਲਾ ਤੂੰ ਹੀ ਆਕੇ ਭਰ
ਫੇਰ ਸਾਥ ਨਾਂ ਇਹ ਟੁੱਟੇ, ਲਖ ਜਨਮ ਨਾਂ ਮੁੱਕੇ
ਗੁਰਜੰਟ ਤੇ ਤੂੰ ਇੱਕ ਹੋ ਜਾਈਏ, ਕੋਈ ਐਸੀ ਘਾਣੀ ਘਣ
ਰੱਬਾ ਯਾਰ ਨੂੰ ਮਿਲਾਦੇ, ਜਾ ਤੂੰ ਆਜਾ ਯਾਰ ਬਣ
ਜਿੰਦ ਰਿਹੰਦੀ ਏ ਹਤਾਸ਼, ਦੁਖੀ ਮੇਰਾ ਦਿਲ-ਏ-ਮਨ
 
yaar koi taan comment kar dinde ,................ajj main udeek-udeek kar ditta ......chalo koi gall nahi lagda kise nun changa nahin laggia .........fer kite sahi....lolz
 
Top