ਮੈਨੂ ਮੇਰੀ ਤਕਦੀਰ ਤੇ ਸ਼ਿਕਵੇ ਬੜੇ ਰਹੇ,

ਮੈਨੂ ਮੇਰੀ ਤਕਦੀਰ ਤੇ ਸ਼ਿਕਵੇ ਬੜੇ ਰਹੇ,
ਮਜਬੂਰੀਆਂ ਦੀ ਕੈਦ ਚ ਸਬ ਚਾ ਤੜੇ ਰਹੇ,

ਖਬਰੇ ਕਿਨ੍ਹਾ ਲਈ ਰਖਦਾ ਹਥਾਂ ਚ ਫੁੱਲ ਓਹ,
ਸਾਡੇ ਲਈ ਤਾ ਹਰ ਸਮੇ ਖੰਜਰ ਫੜੇ ਰਹੇ,
...
ਜਦ ਪੁਛੇਆ ਮੈਂ ਉਸਨੁ 'ਕਿਥੇ ਰਿਹਾ ਏਂ ਰਾਤ?'
ਉਸ ਆਖੇਯਾ 'ਹਮ ਆਪਕੇ ਦਰ ਪਰ ਪੜੇ ਰਹੇ'

ਆਯਾ ਬੁਢਾਪਾ ਤਾ ਅਸੀਂ ਵੀ ਪ੍ਯਾਰ ਸਿਖ ਲੇਆ,
ਜਦ ਖੂਬਸੂਰਤ ਉਮਰ ਸੀ ਓਦੋ ਲੜੇ ਰਹੇ,

ਮਤ ਸੋਚ ਕਿ ਓਹਨਾ ਤੇ ਵੀ ਆਉ ਕਦੀ ਬਹਾਰ,
ਸਾਵਣ ਜੇਹੇ ਮੌਸਮ ਚ ਵੀ ਜੇਹੜੇ ਸੜੇ ਰਹੇ,

ਅਰਸ਼ੀਂ-ਉਡਾਰੀ ਲਾਉਣ ਦਾ ਜਾਨਣ ਓਹ ਕੀ ਸਵਾਦ,
ਚੂਰੀ ਦੇ ਲੋਭ ਵਿਚ ਜੋ ਪਿੰਜਰੀ ਤੜੇ ਰਹੇ
 
Top