ਸਭ ਕੌਮਾਂ ਦੇ ਵਿੱਚੋਂ, ਸਿੱਖ ਕੌਮ ਨਿਆਰੀ ਐ।

JUGGY D

BACK TO BASIC
ਸਭ ਕੌਮਾਂ ਦੇ ਵਿੱਚੋਂ, ਸਿੱਖ ਕੌਮ ਨਿਆਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।।

ਧਰਮ ਫੈਲਾਵਣ ਖਾਤਰ ਮੁਗਲਾਂ ਅੱਤ ਮਚਾਈ ਸੀ,
ਖਾਲਸੇ ਨੇ ਹੀ ਮੂਹਰੇ ਹੋ ਨੱਥ ਉਸ ਨੂੰ ਪਾਈ ਸੀ,
ਫੇਰ ਪਿਛੇ ਨਾ ਹੱਟਦੇ, ਜਾਂ ਪੰਥ ’ਤੇ ਪੈਂਦੀ ਭਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।।

ਸਰਕਾਰੀ ਹਾਕਮਾਂ ਵੱਲੋਂ ਮੁੱਲ ਸਿਰਾਂ ਦੇ ਪਾਏ ਗਏ,
ਮੰਨੂੰ ਵਰਗਿਆਂ ਤੋਂ ਵੀ ਸਿੱਖ ਨਾ ਜੜੋਂ ਮੁਕਾਏ ਗਏ,
ਉਲਟੀ ਫੈਲ ਗਈ ਹੈ ਸਿੱਖੀ, ਦੁਨੀਆਂ ਵਿੱਚ ਸਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।।

ਸਿਰੋਂ ਲਹਿ ਗਏ ਖੋਪਰ ਪਰ ਨਾ ਕੇਸ ਕਟਾਏ ਨੇ,
ਨਾਲ ਜਮੂੰਰਾਂ ਹੱਸ ਹੱਸ ਤਨ ਦੇ ਮਾਸ ਪਟਾਏ ਨੇ,
ਚਰਖੜੀਆਂ ’ਤੇ ਚੜ੍ਹ ਕੇ ਵੀ ਸੁਖਮਨੀ ਉਚਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।।

ਜਣੇ-ਖਣੇ ਨੂੰ ਪੰਥ ਦੀ ਵਾਗ-ਡੋਰ ਫੜਾਉਂਦੇ ਰਹੇ,
ਖੁਦਗਰਜ਼ ਲਾਲਚੀ ਲੀਡਰ ਸਾਡੇ ਢਾਅ ਸਿੱਖੀ ਨੂੰ ਲਾਉਂਦੇ ਰਹੇ,
ਬਹਾਦਰਾਂ ਦੀ ਕੌਮ ’ਚ ਫੈਲੀ ਫੁੱਟ ਦੀ ਬਿਮਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।
 
Top