ਢ੍ਹੋਲਦਾ ਰ੍ਵ੍ਹੀੰ

ਬੀਤ ਜਾਣੀਆਂ, ਇਹ ਰੁੱਤਾਂ ਹਾਣੀਆਂ
ਜੇ ਨਾਂ ਮਾਣੀਆਂ, ਫਿਰ ਢ੍ਹੋਲਦਾ ਰ੍ਵ੍ਹੀੰ
ਚਲੇ ਜਾਵਾਂਗੇ ਨਾਂ ਮੁੜ੍ਹ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖ੍ਹੋਲਦਾ ਰ੍ਵ੍ਹੀੰ ..

ਕੱਲੇ ਹੋ ਗਏ, ਵੇ ਝੱਲੇ ਹੋ ਗਏ
ਇਸ਼੍ਕ਼ੇ ਦੇ ਰੋਗ ਤਾਂ ਅਵੱਲੇ ਹੋ ਗਏ
ਹੋਈਆਂ ਹੈਰਾਨੀਆਂ ਵੇ ਦਿਲ੍ਜਾਨੀਆਂ
ਖੰਜਰਾਂ ਤੋਂ ਤਿੱਖੇ ਤੇਰੇ ਛੱਲੇ ਹੋ ਗਏ
ਚੁੱਪ ਬੇਹਿਸਾਬ ਆਉਣੇ ਨਹੀਂ ਜਵਾਬ
ਉੱਚੀ-ਉੱਚੀ ਨਾਮ ਲੈ ਕੇ ਬੋਲਦਾ ਰ੍ਵ੍ਹੀੰ
ਚਲੇ ਜਾਵਾਂਗੇ ਨਾਂ ਮੁੜ੍ਹ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖ੍ਹੋਲਦਾ ਰ੍ਵ੍ਹੀੰ ..:tear

ਪੱਲੇ ਅੱਡੇ ਨੇਂ, ਰਾਹਾਂ ਚ' ਖੱਡੇ ਨੇਂ
ਦੁਖਾਂ ਨਾਲ ਲੱਦੇ ਹੋਏ ਲੇਖਾਂ ਦੇ ਗੱਡੇ ਨੇਂ
ਜਿੰਦ ਡਰਦੀ ਨਾਂ ਜੇਰਾ ਕਰਦੀ
ਗਮਾਂ ਦੇ ਪਹਾੜ ਬੜੇ ਵੱਡੇ-ਵੱਡੇ ਨੇਂ
ਨੈਣ ਭਰ ਗਏ ਪਿਆਸੇ ਮਾਰ ਗਏ
ਪਿਛੋਂ ਪਾਣੀ ਪੱਥਰਾਂ ਤੇ ਡੋਲ੍ਹ੍ਦਾ ਰ੍ਵ੍ਹੀੰ
ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ
ਜੇ ਨਾਂ ਮਾਣੀਆਂ ਫੇਰ ਢ੍ਹੋਲਦਾ ਰ੍ਵ੍ਹੀੰ ..........:tear
 
Top