ਪਿਆਰ ਦਾ ਪਾਗਲਪਨ ਸੀ ਇੱਕ...ਰੰਧਾਵਾ ਜੀ

Randhawa ji

Member
ਦਿਲ ਵਿੱਚ ਦਰਦ ਮੁੱਹਬਤ ਦਾ
ਜੋ ਡੂੰਘਾ ਹੁੰਦਾ ਜ਼ਾਦਾ ਹੈ,
ਪਿਆਰ ਦਾ ਪਾਗਲਪਨ ਸੀ ਇੱਕ
ਜੋ ਗੂੰਗਾ ਹੁੰਦਾ ਜ਼ਾਦਾ ਹੈ।
ਅੱਖਾਂ ਦੇ ਵਿੱਚ ਰਹਿ ਗਈ ਨਮੀ,
ਦਿਲ ਵਿੱਚ ਟੀਸ ਮੁੱਹਬਤ ਦੀ,
ਬੀਤੀਆ ਯਾਦਾਂ ਦਾ ਇਹ ਸੁੰਮਦਰ
ਜੋ ਡੂੰਘਾ ਹੁੰਦਾ ਜ਼ਾਦਾ ਹੈ,
ਲਾਇਆ ਲਾਰਾ ਸੱਜਣਾ ਦਾ ਇੱਕ
ਜੋ ਗੂੰਗਾ ਹੁੰਦਾ ਜ਼ਾਂਦਾ ਹੈ।
ਬਾਹਾਂ ਵਾਲੇ ਹਾਰ ਸੀ ਹੁੰਦੇ,
ਦੋ ਦਿਲ ਜੋ ਇੱਕ ਸਾਰ ਸੀ ਹੁੰਦੇ,
ਮਨ ਵਿੱਚ ਯਾਦਾਂ ਦਾ ਇਹ ਬਾਜ਼ਾਰ
ਜੋ ਡੂੰਘਾ ਹੁੰਦਾ ਜ਼ਾਂਦਾ ਹੈ,
ਕੀਤਾ ਵਾਅਦਾ ਸੱਜਣਾ ਦਾ ਇੱਕ
ਜੋ ਗੂੰਗਾ ਹੁੰਦਾ ਜ਼ਾਂਦਾ ਹੈ।
ਪਿਆਰ ਕਹਿਣ ਨਾਲ ਪਿਆਰ ਨਈ ਹੁੰਦਾ,
ਕਰ ਕੇ ਪਿਆਰ ਇਨਕਾਰ ਨਈ ਹੁੰਦਾ,
ਸੱਜਣਾ ਦਿੱਤਾ ਫੱਟ ਅਜਿਹਿਆ ਦਿਲ ਨੂੰ
ਜੋ ਡੂੰਘਾ ਹੁੰਦਾ ਜ਼ਾਂਦਾ ਹੈ,
ਮੁੜ ਅਉਣ ਦਾ ਲਾਰਾ ਸੱਜਣਾ ਦਾ ਇੱਕ
ਜੋ ਗੂੰਗਾ ਹੁੰਦਾ ਜ਼ਾਂਦਾ ਹੈ,
"ਜਗਮੋਹਣ" ਗੂੰਗਾ ਹੁੰਦਾ ਜ਼ਾਂਦਾ ਹੈ।
 
Top