ਯਾਰ ਸਾਥੋਂ ਅਜ਼ਮਾਇਆ ਨਾਂ ਗਿਆ,

ਜ਼ਿੰਦਗੀ ਦਾ ਭੇਦ ਪਾਇਆ ਨਾਂ ਗਿਆ,
ਚਾਹੁੰਦਿਆਂ ਵੀ ਮੁਸਕੁਰਾਇਆ ਨਾਂ ਗਿਆ​
,

ਕੀਤੀਆਂ ਲੱਖ ਕੋਸ਼ਿਸ਼ਾਂ ਭੁੱਲਣ ਦੀਆਂ,
ਉਸ ਨੂੰ ਸਾਥੋਂ ਭੁਲਾਇਆ ਨਾਂ ਗਿਆ​
,

ਮੰਨਿਆਂ ਮੰਡੀ ਚ ਤੇਜ਼ੀ ਸੀ ਮਗਰ,
ਮੁੱਲ ਸਾਥੋਂ ਹੀ ਪਵਾਇਆ ਨਾਂ ਗਿਆ​
,

ਜਿਥੇ ਲਾਉਣਾ ਚਾਹਿਆ ਲੱਗ ਸਕਿਆ ਨਹੀਂ,
ਹੋਰ ਕਿਧਰੇ ਦਿਲ ਲਗਾਇਆ ਨਾਂ ਗਿਆ​
,

ਫ਼ੇਲ ਹੋ ਜਾਂਦਾ ਉਹ ਸ਼ਾਇਦ ਇਸ ਡਰੋਂ,
ਯਾਰ ਸਾਥੋਂ ਅਜ਼ਮਾਇਆ ਨਾਂ ਗਿਆ,​
 
pehla v bire tusi post karya si eh


haan jii pta kii kde kde dobara dil krda honda ohi poem nu ose tran ya change kr ke post krn lyi.....,jdon main unp join kita sii udon mainu punjabi vi likhni nhi sii aundi...jdon punjabi sikhi tan pehlon post kitiyaan kyi poems jehdiyaan roman ch post kitiyaan sii ohi pher punjabi ch post krn dii koshish kiti.....,

thx for ur lovely comments...,
 
Top