ਜੋ ਲੰਘ ਗਿਆ ਵਖ਼ਤ ਉਹ ਵਖ਼ਤ ਕੌਣ ਪੂਰਾ ਕਰੂੰ... ਰੰਧਾਵ

Randhawa ji

Member

ਜੋ ਲੰਘ ਗਿਆ ਵਖ਼ਤ ਉਹ ਵਖ਼ਤ ਕੌਣ ਪੂਰਾ ਕਰੂੰ
ਇਸ ਦਿਲ ਨੂੰ ਮਿਲੇ ਜੋ ਜ਼ਖਮ ਇਹਨਾਂ ਦੀ ਪੀੜ ਕੌਣ ਜ਼ਰੂ
ਜਿਹੜੇ ਕੀਤੇ ਸੀ ਤੂੰ ਵਾਅਦੇ ਸੋਹਣੇ ਸੱਜਣਾ ਵੇ ਆਪ ਮੁਹਾਰੇ
ਆਪ ਤਾਂ ਤੂੰ ਚਲਾ ਗਿਆ ਉਹ ਵਾਅਦੇ ਕੌਣ ਪੂਰੇ ਕਰੂੰ
ਮਿੱਠੀਏ ਜ਼ੁਬਾਨ ਦੀਏ ਦਿਲ ਦੀਏ ਕਾਲੀਏ ਨੀ
ਕਰੀ ਏ ਜੋ ਗਲਤੀ ਉਹਦੀ ਸਜ਼ਾ ਕੌਣ ਭਰੂ
ਯਾਰੀ ਲਾਉਣ ਵੇਲੇ ਨਾ ਕਦੇ ਸੋਚਿਆ ਸੀ ਤੂੰ ਪਾਪਣੇ
ਕਿ ਯਾਰੀ ਲਾਉਣ ਦਾ ਵੀ ਮੁੱਲ ਇੱਕ ਦਿਨ ਤਾਰਨਾ ਪਊ
ਕੀਤਾ ਸੀ ਪਿਆਰ ਮੈਂ ਤਾਂ ਦਿਲ ਤੋ ਬਥੇਰਾ ਪਰ,
ਪਤਾ ਨਈ ਸੀ ਅਪਣੀਆ ਸੱਧਰਾਂ ਨੂੰ ਵੀ ਕਦੇ ਸੂਲੀ ਚਾੜਨਾ ਪਊ
ਘੋਟ ਕੇ ਗਲਾ ਮੈਨੂੰ ਅਪਣੀ ਮੁੱਹਬਤ ਦਾ
ਡੋਲੀ ਗੈਰਾਂ ਦੀ ਵੀ ਇੱਕ ਦਿਨ ਆਪੇ ਚਾੜਨਾ ਪਊ
ਪਾਈ ਨਾ ਕਦਰ ਕਦੇ ਮੇਰੇ ਸੱਚੇ ਪਿਆਰ ਦੀ ਤੂੰ......
ਹੁਣ ਪਾਉਣ ਨੂੰ ਮੈਨੂੰ ਹਰ ਜਨਮ ਮੇਰੇ ਯਾਰਾ
ਤੈਨੂੰ ਅਪਣੀ ਰੂਹ ਤੱਕ ਨੂੰ ਵੀ ਸਾੜਨਾ ਪਊ
ਮਿਲਣਾ ਨਈ ਪਿਆਰ "ਜਗਮੋਹਣ" ਦਾ ਕਦੇ ਵੀ ਹੁਣ
ਜਿੱਤ ਕੇ ਵੀ ਹਰ ਜਨਮ ਤੈਨੂੰ ਹਾਰਨਾ ਪਊ....​
 

#m@nn#

The He4rt H4ck3r
Re: ਜੋ ਲੰਘ ਗਿਆ ਵਖ਼ਤ ਉਹ ਵਖ਼ਤ ਕੌਣ ਪੂਰਾ ਕਰੂੰ... ਰੰਧਾ&#2

nice ........
 
Top