ਭੁਲ ਗਿਆ ਰਾਹ ਓਹਦੇ ਪਿੰਡ ਦਾ...ਰੰਧਾਵਾ ਜੀ

Randhawa ji

Member
ਮੁਸ਼ਕਲਾਂ ਬਹੁਤ ਸੀ ਪਹਲਾਂ ਹੁਣ ਤਾਂ ਹੋਰ ਵਧ ਚਲੀਆਂ ।
ਪਾਬੰਦੀਆਂ ਜਿਉਣ ਤੇ ਸੀ ਹੁਣ ਤਾਂ ਮਾਰਨੇ ਤੇ ਵੀ ਲੱਗ ਚਲੀਆਂ ।
ਇਹ ਹਸਰਤ ਮਿਲਣ ਦੀ ਉਹਨੂੰ ਲਗਦਾ ਗੁਆਚ ਗਈ ਕਿਦਰੇ ,
ਇਹ ਸਧਰਾਂ ਲਾਸ਼ ਬਣਕੇ ਦਿਲ ਦੇ ਖੂੰਜੇ ਵਿਚ ਹੀ ਦਬ ਚਲੀਆਂ ।
ਓਹ ਤਾਂ ਸੀ ਬੇਗਾਨੇ ਛਡ ਕੇ ਤੁਰ ਗਏ ਗਿਲਾ ਕਾਹਦਾ ,
ਧੜਕਣਾ ਮੇਰੀਆਂ ਵੀ ਲਗਦਾ ਮੇਰਾ ਸਾਥ ਛਡ ਚਲੀਆਂ ।
"ਜਗਮੋਹਣ" ਵੀ ਭੁਲ ਗਿਆ ਰਾਹ ਓਹਦੇ ਪਿੰਡ ਦਾ ਤੇ ਵਿਸਰੇ ਮੀਲ ਪਥਰ ਵੀ ,
ਓਹਦੇ ਤੋਂ ਦੂਰ ਜਾਵਣ ਲਈ, ਸਾਨੂੰ ਵੀ ਰਾਹਵਾਂ ਲਭ ਚਲੀਆਂ ...
 
Top