ਅਸੀਂ ਹੋਰਾਂ ਦੀ ਪੀੜ ਪਛਾਣਦੇ ਹਾਂ

#m@nn#

The He4rt H4ck3r
ਭਾਂਵੇ ਕਹੋ ਮੋਮਨ, ਭਾਂਵੇ ਕਹੋ ਕਾਫਿਰ,
ਅਸੀਂ ਯਾਰ ਵਿੱਚ ਰੱਬ ਪਛਾਣਦੇ ਹਾਂ।

ਅੱਠੇ ਪਹਿਰ ਸਿਜਦਾ ਕਾਬੇ ਯਾਰ ਦੇ ਵੱਲ,
ਪੰਜ ਨਮਾਜ਼ਾਂ ਨੂੰ ਅਸੀਂ ਕੀ ਜਾਣਦੇ ਹਾਂ।

ਤੁਸੀਂ ਸ਼ਰ੍ਹਾ ਦੇ ਰੋੜਾਂ ਨੂੰ ਛਾਣਦੇ ਹੋ,
ਅਸੀਂ ਮੋਤੀ ਇਖਲਾਕ ਦੇ ਛਾਣਦੇ ਹਾਂ।

ਤੁਸੀਂ ਲਫ਼ਜ਼ ਕੁਰਾਨ ਦੇ ਚਿੱਥਦੇ ਹੋ,
ਅਸੀਂ ਲਫ਼ਜ਼ ਕੁਰਾਨ ਦੇ ਮਾਣਦੇ ਹਾਂ।

ਅਸੀਂ ਨਿੱਤ ਹਦੀਸ ਨੂੰ ਜੀਂਵਦੇ ਹਾਂ,
ਤੁਹਾਡੇ ਵਾਂਗ ਨਾ ਖਾਲੀ ਬਿਆਣਦੇ ਹਾਂ।

ਤੁਸਾਂ, ਦੋਜ਼ਖ ਜੰਨਤ, ਕਹਾਣੀਆਂ ਨੇ,
ਅਸੀਂ ਤੰਬੂ ਹਕੀਕਤਾਂ ਤਾਣਦੇ ਹਾਂ।

ਤੁਸੀਂ ਆਪਦੀ ਪੀੜ ਤੋਂ ਸਿਰਫ ਵਾਕਿਫ਼,
ਅਸੀਂ ਹੋਰਾਂ ਦੀ ਪੀੜ ਪਛਾਣਦੇ ਹਾਂ।


writer :dk
 
Top