ਹਰ ਥਾਂ ਸਦਾ ਸਿਰ ਨਾ ਝੁਕਦੇ

#m@nn#

The He4rt H4ck3r
ਹਰ ਥਾਂ ਸਦਾ ਸਿਰ ਨਾ ਝੁਕਦੇ
ਹਮੇਸ਼ ਨਹੀਂ ਫ਼ਰਿਆਦਾਂ।
ਪੱਤਝੜ ਬਸੰਤ ਸਦਾ ਨਾ ਰਹਿੰਦੀ
ਹਮੇਸ਼ ਨਾ ਮਿਲਣ ਮੁਰਾਦਾਂ।
ਮਨ ਦੇ ਸਾਜ਼ ਸਦਾ ਨਾ ਸੁਣਦੇ
ਸਦਾ ਨਾ ਸੋਹਣੀਆਂ ਬਾਤਾਂ।
ਪਰ ਚੰਦਰੀ ਮੇਰੀ ਮਨ ਦੀ ਕੁੱਲੀ
ਪਲ ਪਲ ਬਲਦੀਆਂ ਯਾਦਾਂ!
ਮਨ ਅੰਬਰ ਤੇ ਬੱਦਲ ਛਾਇਆ
ਕਿਣ ਮਿਣ ਕਿਣ ਮਿਣ ਹੋਈ ਜਾਵੇ।
ਤਲੀਆਂ ਦੀ ਲਹਿ ਲਹਿ ਕੇ ਮਹਿੰਦੀ
ਅੱਖੀਆਂ ਅੰਦਰ ਲੱਗਦੀ ਜਾਵੇ।
ਸਾਕ ਸ਼ਰੀਕ ਤੇ ਫੁੱਲ ਪਏ ਚੁਗਦੇ
ਰਾਖ ਸਿਵੇ ਦੀ ਉਡਦੀ ਜਾਵੇ।
ਇਕ ਚਿਖ਼ਾ ਮੇਰੀ ਹਿੱਕ ਦੇ ਅੰਦਰ
ਇਕ ਉਮਰਾ ਤੋਂ ਬਲਦੀ ਆਵੇ!writer :dn
 
Top