“ਸੁਦਰਸ਼ਨ ਫਾਕਿਰ”

“ਸੁਦਰਸ਼ਨ ਫਾਕਿਰ” ਹਿੰਦੋਸਤਾਨ ਦੇ ਉਹ ਮਹਾਨ ਕਲਮਕਾਰ ਨੇ ਜਿਨ੍ਹਾਂ ਦੀਆਂ ਗ਼ਜ਼ਲਾਂ, ਗੀਤ ਤਾਂ ਬਹੁਤੇਆਂ ਨੇ ਸੁਣੇ ਹੋਣਗੇ | ਪਰ ਅਫ਼ਸੋਸ ਦੀ ਗੱਲ ਹੈ, ਉਨ੍ਹਾਂ ਦੇ ਨਾਮ ਤੋਂ ਟਾਵੇਂ-ਟਾਵੇਂ ਹੀ ਜਾਣੂੰ ਨੇ | ਸੁਦਰਸ਼ਨ ਫਾਕਿਰ ਜੀ ‘ਵੋ ਕਾਗਜ਼ ਕੀ ਕਸ਼ਤੀ, ਵੋ ਬਾਰਿਸ਼ ਕੀ ਪਾਨੀ “, “ਆਦਮੀ-ਆਦਮੀ ਕੋ ਕਿਆ ਦੇਗਾ, ਜੋ ਭੀ ਦੇਗਾ ਵੋਹੀ ਖੁਦਾ ਦੇਗਾ”,”ਅਗਰ ਹਮ ਕਹੇ ਔਰ ਵੋ ਮੁਸਕੁਰਾ ਦੇ, ਹਮ ਉਨਕੇ ਲੀਏ ਜ਼ਿੰਦਗਾਨੀ ਲੁੱਟਾ ਦੇ”, “ਜ਼ਰਾ ਦੇਰ ਲਗੇਗੀ (ਹਿੰਦੀ ਫ਼ਿਲਮ-ਯਲਗਾਰ) “, ” ਜੱਗ ਮੇਂ ਕਿਆ ਥਾ ਰੱਬ ਸੇ ਪਹਿਲੇ (ਗੁਰਦਾਸ ਮਾਨ, ਫ਼ਿਲਮ- ਪੱਥਰ ਦਿਲ) ” “ਹੇ ਰਾਮ”, NCC Parade ਵੇਲੇ ਗਾਏ ਜਾਂਦੇ ਗੀਤ “ਹਮ ਸਭ ਭਾਰਤੀਅ ਹੈ “, ਜਿਹੇ ਅਨੇਕਾਂ ਸਦਾਬਹਾਰ ਗੀਤਾਂ ਦੇ ਰਚੇਤਾ ਨੇ |

ਮਸ਼ਹੂਰ ਗ਼ਜ਼ਲ ਗਾਇਕ “ਜਗਜੀਤ ਸਿੰਘ” ਹੁਰਾਂ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਕਾਫ਼ੀ ਗਾਇਆ ਹੈ | ਜਗਜੀਤ ਸਿੰਘ ਔਰ ਫਾਕਿਰ ਜੀ ਇੱਕਠੇ ਡੀ.ਏ.ਵੀ ਕਾਲਜ, ਜਲੰਧਰ ਵਿਖੇ ਪਤ੍ਹਦੇ ਰਹੇ ਨੇ | ਫਾਕਿਰ ਜੀ ਨੇ ਰਾਜਨੀਤੀ ਵਿਗਿਆਨ ਔਰ ਅੰਗਰੇਜ਼ੀ ਦੀ ਐਮ. ਏ. ਕੀਤੀ ਹੋਈ ਸੀ | ਕਾਲਜ ਸਮੇਂ ਦੌਰਾਨ ਹੀ ਰੰਗਮੰਚ ਔਰ ਲੇਖਨ ਵੰਨੀ ਝੁੱਕਾ ਹੋ ਗਿਆ ਸੀ | ਸਭ ਤੋਂ ਪਹਿਲਾਂ ਕਾਲਜ ਵਿੱਚ ਪਤ੍ਹਦੇ ਹੀ ‘ਮੋਹਨ ਰਾਕੇਸ਼’ ਦਾ ਲਿਖਿਆ ਨਾਟਕ “ਆਸ਼ਾਢ ਕਾ ਏਕ ਦਿਨ” ਨਿਰਦੇਸ਼ਿਤ ਕੀਤਾ | ਆਪ ਜੀ ਆਲ ਇੰਡੀਆ ਰੇਡਿਓ, ਜਲੰਧਰ ਵਿਖੇ ਵੀ ਨੌਕਰੀ ਕਰਦੇ ਰਹੇ | ਉਥੇ ਨੌਕਰੀ ਕਰਦੇ ਸਮੇਂ ਹੀ ਆਪ ਜੀ ਦੀ ਮੁਲਾਕਾਤ ਅਕਸਮਾਤ “ਬੇਗਮ ਅਖ਼ਤਰ” ਨਾਲ ਹੋਈ | ਜਿਨ੍ਹਾਂ ਨੇ ਰੇਡਿਓ ਉੱਪਰ “ਕੁੱਛ ਤੋ ਦੁਨੀਆਂ ਕੀ ਇਨਾਇਤ ਨੇ ਦਿਲ ਤੋੜ ਦਿਆ, ਕੁੱਛ ਤਲਖੀ-ਏ-ਹਾਲਾਤ ਨੇ ਦਿਲ ਤੋੜ ਦਿਆ” ਗਾਇਆ | ਬੇਗਮ ਅਖ਼ਤਰ ਨੇ ਇਸ ਗੀਤ ਸਮੇਤ ਫਾਕਿਰ ਜੀ ਦੇ ਕੁੱਲ ਪੰਜ ਗੀਤ ਗਾਏ ਨੇ | ਉਸਤੋਂ ਬਾਅਦ ਫਾਕਿਰ ਜੀ ਦੀ ਕਾਫੀ ਪ੍ਰਸਿੱਧੀ ਹੋ ਗਈ ਔਰ 60ਵੇਂ ਦਹਾਕੇ ਵਿੱਚ ਹਿੰਦੀ ਫ਼ਿਲਮ ਜਗਤ ਦੇ ਮਸ਼ਹੂਰ ਸੰਗੀਤਕਾਰ “ਮਦਨ-ਮੋਹਨ” ਦੇ ਸੱਦੇ ਉੱਪਰ ਮੁੰਬਈ ਆ ਗਏ | ਪਰ ਆਪ ਜੀ ਦਾ ਪਹਿਲਾਂ ਫ਼ਿਲਮੀ ਗੀਤ ਸੰਗੀਤਕਾਰ “ਜੈਦੇਵ” ਹੁਰਾਂ ਨੇ ਰਿਕਾਰਡ ਕੀਤਾ |

ਆਪਣੇ ਫ਼ਿਲਮੀ ਸਫ਼ਰ ਦੌਰਾਨ ਫ਼ਾਕਿਰ ਜੀ ਨੇ “ਦੂਰੀਆਂ”, “ਯਲਗਾਰ”, “ਪ੍ਰੇਮ ਅਗਨ” ਫ਼ਿਲਮਾਂ ਦੇ ਸੰਵਾਦ ਵੀ ਲਿਖੇ ਨੇ | ਫਾਕਿਰ ਜੀ ਦੀ ਸ਼ਾਇਰੀ ਦਾ ਸਭ ਤੋਂ ਖਾਸ ਪਹਿਲੂ ਇਹ ਰਿਹਾ ਕਿ ਉਨ੍ਹਾਂ ਨੇ ਸਦਾ ਹੀ ਸਰਲ ਸ਼ਬਦਾਂ ਵਿੱਚ ਆਮ ਇਨਸਾਨਾਂ ਦੇ ਜਜ਼ਬਾਤਾਂ ਦੀ ਤਰਜ਼ਮਾਨੀ ਕੀਤੀ ਹੈ | ਜਿਸ ਨਾਲ ਸਭ ਨੂੰ ਡੂੰਗੀ ਗੱਲ ਦੀ ਵੀ ਜਲਦੀ ਸਮਝ ਆਉਂਦੀ ਹੈ | ਇਹਨੇ ਸਦਾਬਹਾਰ ਗੀਤਾਂ/ਗ਼ਜ਼ਲਾਂ ਦੇ ਜਨਮਦਾਤਾ ਫਾਕਿਰ ਜੀ 19 ਫ਼ਰਵਰੀ, 2008 ਨੂੰ 73 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ | ਉਨ੍ਹਾਂ ਦੀ ਉੱਚੀ-ਸੁੱਚੀ ਸ਼ਾਇਰੀ ਨੂੰ ਪ੍ਰਣਾਮ ਹੈ, ਜੋ ਅੱਜ ਵੀ ਸ਼ਾਇਰੀ ਦੇ ਚਾਸਕੂਆ ਦੀਆਂ ਰੂਹਾਂ ਤ੍ਰਿਪਤ ਕਰਦੀ ਹੈ |

- ਸੁਖਜੀਤ ਬਰਾੜ
 

JUGGY D

BACK TO BASIC
मेरे दुख की कोई दवा न करो
मुझ को मुझ से अभी जुदा न करो

नाख़ुदा को ख़ुदा कहा है तो फिर
डूब जाओ, ख़ुदा ख़ुदा न करो

ये सिखाया है दोस्ती ने हमें
दोस्त बनकर कभी वफ़ा न करो

इश्क़ है इश्क़, ये मज़ाक नहीं
चंद लम्हों में फ़ैसला न करो

आशिक़ी हो या बंदगी 'फ़ाकिर'
बे-दिली से तो इबतिदा न करो


Thks :wah
 
Top