JANT SINGH
Elite
ਬਣਾ ਮੈਂ ਆਸ਼ਿਕ਼ ਦਰਜ਼ੀ , ਯਾਰ ਲਈ ਇੱਕ "ਚੁਨੀਂ" ਸੀਵਾਂ,
ਜੋ ਕਿਸੇ ਮਹਿਬੂਬ ਨਾ, ਅੱਜ-ਤੱਕ "ਗਲ" ਪਾਈ ਹੋਵੇ !
"ਗਜ਼" ਤਸ੍ਵੁਰ ਦੇ ਨਾਲ ਮੈਂ ਲਵਾਂ "ਮੇਚਾ",
ਤੇ "ਕੈਂਚੀ" ਮੋਹੱਬਤ ਦੀ ਨਾਲ "ਕਟਾਈ" ਹੋਵੇ !
ਪੁਗਦੇ ਕਰਾਰਾਂ ਦਾ "ਕੰਢਿਆਂ" ਤੇ ਲੱਗੇ "ਗੋਟਾ",
"ਮਸ਼ੀਨ" ਯਾਦਾਂ ਵਾਲੀ ਉੱਤੇ ਚਲਾਈ ਹੋਵੇ !
ਦਿਨ-ਰਾਤ ਇੱਕ ਕਰ ਫੁੱਲ-ਬੂਟੀਆਂ ਵੀ ਪਾਵਾਂ,
ਤੇ "ਸੂਈ" ਸੁਨੇਹੇਆਂ ਦੀ ਨਾਲ "ਕਢਾਈ" ਹੋਵੇ !
"ਪਸੰਦ" ਆਵੇ, ਹਵਾ ਵੀ ਪੁੱਛੇ ਸਿਓਨ ਵਾਲੇ ਦਾ ਨਾਮ,
"ਗੁਰਜੰਟ" ਤੇਰੇ ਯਾਰ ਨੇਂ ਜਦ ਹਵਾ ਚ' ਉਡਾਈ ਹੋਵੇ !
ਮੇਰੇ ਦਿਲਬਰਾ ਇਹ ਦਿਲ ਖੁਸ਼ੀ ਨਾਲ ਭਰ ਜਾਵੇ,
ਕੇ ਤੂੰ ਆਵੇਂ ਤੇ "ਸਿਰ ਤੇਰੇ" ਸਜਾਈ ਹੋਵੇ !