ਜਿਹਨ ਚ ਚੱਲ ਰਹੀ ਗੱਲਤ ਗੱਲ

ਨਿੰਦਾ, ਨਫਰਤ ਤੇ ਝੂਠ ਫਰੇਬ ਇੱਕਲੇ ਭਾਰਤ ਚ' ਹੀ ਨਹੀਂ...
ਸਾਰੇ ਪਾਸੇ ਚੱਲਦੀ ਏ ਧੋਖਾ ਦਹੀ ਲੋਕੋ
ਪਰਦੇਸੀ ਹੋਣ ਦਾ ਪਤਾ ਨਹੀਂ ਕਿਓਂ ਸਭ ਨੂੰ ਹੀ ਚਾ ਹੁੰਦਾ
ਚੱਲ ਰਹੀ ਗੱਲ ਜਿਹਨ ਚ' ਗੱਲਤ ਏਹਨੂ ਰੋਕੋ ..


ਬੰਧਨ ਪਵਿੱਤਰ ਹੈ ਜੋ ਕਈਆਂ ਨੇਂ ਤਾਂ ਕਿੱਤਾ ਹੀ ਬਣਾ ਲਿਆ
ਪਰਦੇਸ ਦੇ ਨਾਮ ਉੱਤੇ ਮੁੱਲ ਧੀ-ਪੁੱਤਰਾਂ ਦਾ ਪਾਉਣ ਲੱਗੇ
ਉਸ "ਗ੍ਰੰਥ" ਦੇ ਨਾਂ ਬੋਲਨੇ ਦਾ ਇਹਨਾ ਫਾਇਦਾ ਵੀ ਉਠਾ ਲਿਆ
ਰੱਬ ਦੇ ਬਨਾਏ ਰਿਸ਼ਤੇ ਨੂੰ ਮੰਦੀ ਵਪਾਰ ਦੀ ਬਣਾਉਣ ਲੱਗੇ
ਬਣਦੀ ਸੀ ਮਜਬੂਤ ਸੜਕ ਬੱਸ ਜੋ ਚਾਰ ਲਾਵਾਂ ਲੈ ਕੇ
ਲਾ-ਲਾ ਗੇੜੇ ਇਹਨਾਂ ਕਰਤੀ ਕੱਚੀ ਪਹੀ ਲੋਕੋ
ਨਿੰਦਾ, ਨਫਰਤ ਤੇ.......
{ ਇਹ ਨਕਲੀ ਵਿਆਹਾਂ ਬਾਰੇ ਲਿਖਿਆ ਗਿਆ ੨੨ ਜੀ }


ਗਹਿਣੇ ਰੱਖ ਕੇ ਜਮੀਨਾਂ ਪੁੱਤ ਪਰਦੇਸੀਂ ਆਉਂਦੇ ਨੇਂ
ਕੇ ਕੱਲ ਨੂ ਲਾਡਲਾ ਮਾਪਿਆਂ ਦੀ ਗਰੀਬੀ ਕਟੂਗਾ
ਦਿਨੇ ਮਾਪੇ ਯਾਦਾਂ ਨਾਲ ਖੇਡਣ, ਰਾਤੀਂ ਇਸ ਫਿਕਰੇ ਨਾਂ ਸੌਂਦੇ ਨੇਂ
ਕੇ ਰੋਟੀ ਓਹਨੇ ਖਾਧੀ ਜਾਂ ਨਹੀਂ ਤੇ ਲਾ ਕੇ ਸ਼ਿਫਟਾਂ ਥ੍ਕੂਗਾ
ਗੁਰਜੰਟ ਅਰਜ ਸੱਚੀ ਹੈ ਕਰਦਾ ਤੁਸੀਂ ਇਥੇ ਨਾਂ ਆਏਓ
ਖੇਤੀਂ ਚਲਾਈ ਬਾਪ ਨਾਲ ਚੰਗੀ ਹੈ ਕਹੀ ਲੋਕੋ
ਨਿੰਦਾ, ਨਫਰਤ ਤੇ ਝੂਠ ਫਰੇਬ ਇਕੱਲੇ ਭਾਰਤ ਚ' ਹੀ ਨਹੀਂ
ਸਾਰੇ ਪਾਸੇ ਚਲਦੀ ਹੈ ਧੋਖਾ ਧੀ ਲੋਕੋ
ਚੱਲ ਰਹੀ ਗੱਲ ਜਿਹਨ ਚ' ਗਲਤ ਏਹਨੂੰ ਰੋਕੋ .........
 
"ਘੁੰਮ ਕੇ ਮੈਂ ਵੇਖ ਆਇਆਂ ਦੁਨਿਆ ਓਹ ਸਾਰੀ
ਲਭਨੀ ਨੀ ਮੌਜ ਪੰਜਾਬ ਵਰਗੀ ":y
 
Top