ਬੱਬਰ ਜਗਤਾਰ ਸਿੰਘ ਹਵਾਰਾਕੌਮੀ ਘਰ ਵਿੱਚ ਖਿਲਰਿਆ ਕੂੜ ਸੰਵਾਰਿਆ ਤੂੰ ਹੁੰਦਾ
ਕਾਸ਼ ਕਿਤੇ ਅੱਜ ਜੇਲੋ ਬਾਹਰ "ਹਵਾਰਿਆ" ਤੂੰ ਹੁੰਦਾ

...ਔਕੜਾਂ-ਭੀੜਾਂ ਵਿੱਚ ਮੁਸਕਾਉਣਾ, ਤੇਰੀ ਆਦਤ ਸੀ
ਤੈਨੂੰ ਮਿਲ ਕੇ ਬੰਬ ਬਣ ਜਾਂਦੇ, ਲੋਕ ਕਹਾਵਤ ਸੀ
ਜ਼ੁਲਮਾਂ ਦੀ ਬਰਸਾਤ ਚ, ਸਿਰ ਤੇ ਢਾਰਿਆ ਤੂੰ ਹੁੰਦਾ
ਕਾਸ਼ ਕਿਤੇ ਅੱਜ ਜੇਲੋ ਬਾਹਰ "ਹਵਾਰਿਆ" ਤੂੰ ਹੁੰਦਾ

ਦੁਸ਼ਮਣ ਵੀ ਇਹ ਮੰਨਦੇ, ਤੇਰੇ ਬੋਲੀ ਜਾਦੂ ਏ
ਦਿੱਲੀ ਤਖਤ ਹਿਲਾਵਣ ਲਈ, ਤੂੰ ਕੱਲਾ ਈ ਵਾਧੂ ਏ
ਹੱਥਕੜੀਆ ਵਿੱਚ ਜਕੜੇ ਦਾ ਵੀ, ਖਿੜਿਆ ਮੂੰਹ ਹੁੰਦਾ
ਕਾਸ਼ ਕਿਤੇ ਅੱਜ ਜੇਲੋ ਬਾਹਰ "ਹਵਾਰਿਆ" ਤੂੰ ਹੁੰਦਾ

ਸਿਰਲੱਥਾਂ ਦੀ ਕੌਮ "ਦਿਲਾਵਰ" ਅੱਜ ਵੀ ਹੈਗੇ ਨੇ
ਤੇਰੀ ਹੀ "ਅਣਹੋਦ" ਕਚੀਚੀਆ ਵੱਟ ਕੇ ਰਹਿ ਗਏ ਨੇ
ਉਚੇ ਸੁਰ ਵਿੱਚ ਗੂੰਜਦਾ ਕਿਤੇ ਜੈਕਰਿਆ ਤੂੰ ਹੁੰਦਾ
ਕਾਸ਼ ਕਿਤੇ ਅੱਜ ਜੇਲੋ ਬਾਹਰ "ਹਵਾਰਿਆ" ਤੂੰ ਹੁੰਦਾ

ਰੱਬਾ ਜੇ ਦੁਹਰਾ ਦਏ ਘੜੀਆ, ਬੀਤੇ ਵਕਤ ਦੀਆ
ਦੁਨੀਆ ਦੇਖੂ ਚੂਲਾਂ ਹਿਲਦੀਆ, ਦਿੱਲੀ ਤਖਤ ਦੀਆ
ਫੇਰ "ਤਿਹਾੜ" ਚੌ ਉੜਿਆ, ਕਿਤੇ ਗੁਬਾਰਿਆ ਤੂੰ ਹੁੰਦਾ
ਕਾਸ਼ ਕਿਤੇ ਅੱਜ ਜੇਲੋ ਬਾਹਰ "ਹਵਾਰਿਆ" ਤੂੰ ਹੁੰਦਾ

"ਅਮਨ ਸਿਘਾ" ਜੇ "ਰਵੀ" ਜਿਹੇ ਗਦਾਰੀ ਨਾ ਕਰਦੇ
ਧਰਮੀ ਬਣਕੇ ਜੇਕਰ ਕੰਮ, ਸਰਕਾਰੀ ਨਾ ਕਰਦੇ
ਤੂੰਬਾ- ਤੂੰਬਾ ਹਰ ਇੱਕ ਦੁਸ਼ਟ ਖਿਲਾਰਿਆ ਤੂੰ ਹੁੰਦਾ
ਕਾਸ਼ ਕਿਤੇ ਅੱਜ ਜੇਲੋ ਬਾਹਰ "ਹਵਾਰਿਆ" ਤੂੰ ਹੁੰਦਾ
 
Top