ਮਜ਼ਹਬ ਕੈਦ ਹੈ ਤੇਰੇ ਦੀਦਾਰ ਬਾਝੋਂ

#m@nn#

The He4rt H4ck3r
ਕੀਮਤ ਏਸ ਦੀ ਕਿਉਂਕੇ ਕੱਖ ਵੀ ਨਹੀਂ,
ਮੈਂ ਨ ਜੱਗ ਜਹਾਨ ਦੀ ਚਾਹ ਕਰਦਾ।
ਮਜ਼ਹਬ ਕੈਦ ਹੈ ਤੇਰੇ ਦੀਦਾਰ ਬਾਝੋਂ,
ਮੈਂ ਨਾ ਓਸ ਦੀ ਕੋਈ ਪਰਵਾਹ ਕਰਦਾ।
ਮੈਨੂੰ ਭੁੱਖ ਹੈ ਤੇਰਿਆਂ ਦਰਸ਼ਨਾਂ ਦੀ,
ਅਰਜ਼ ਇਹੀ ਮੈਂ ਤੇਰੀ ਦਰਗਾਹ ਕਰਦਾ।
ਤੇਰੇ ਨਾਮ ਦਾ ਕਾਫੀ ਹੈ ਇਕ ਅੱਖਰ,
ਸਾਈਆਂ ਚਾਨਣਾ ਮੈਂਡੜਾ ਰਾਹ ਕਰਦਾ।


Writer Unknown​
 
Top