ਕਿਓੰਕੇ ਤੂੰ ਕੁੜੀ ਐਂ

ਪਵਿੱਤਰ ਰੂਹ ਬਣਾ ਕੇ ਦਿੱਤਾ ਸੀ ਰੱਬ ਨੇਂ ਤੈਨੂੰ ਅਵਤਾਰ,
ਪਰ ਦਾਦੀ ਤੇਰੀ ਨੇਂ ਮਾਂ ਤੇਰੀ ਨੂੰ ਦਿੱਤੇ ਫੇਰ ਤਾਹਨੇ ਮਾਰ,
ਨਿੰਦੇ ਤੇਰੇ ਨਾਨਕੇ ਤੇ ਪਤਾ ਨਹੀਂ ਕਿੱਥੋਂ ਹੋ-ਹੋ ਮੁੜੀ ਐ,
ਕਿਓੰਕੇ ਤੂੰ ਕੁੜੀ ਐਂ....ਕਿਓੰਕੇ ਤੂੰ ਕੁੜੀ ਐਂ ......

ਸਮਝਦਾਰ ਹੋ ਕੇ ਪੁਛੀ ਸਵਾਲ ਇੱਕ ਆਪਣੀ ਦਾਦੀ ਨੂੰ,
ਕੀ ਆਖਿਆ ਓਹਦੀ ਦਾਦੀ, ਜੰਮੀ ਸੀ ਜਦ ਓਹ ਤੇਰੀ ਪੜਦਾਦੀ ਨੂੰ,
ਆਖੀਂ sandhu ਕਹਿੰਦਾ ਅਕਲ ਕਰ, ਹੋ ਗਈ ਹੁਣ ਤੂੰ ਬੁੜੀ ਐਂ,
ਕਿਓੰਕੇ ਤੂੰ ਵੀ ਕੁੜੀ ਐਂ.........ਕਿਓੰਕੇ ਤੂੰ ਕੁੜੀ ਐਂ .......
 
Top