ਧੰਨਵਾਦੀ ਹਾਂ ਮੈਂ

ਧੰਨਵਾਦੀ ਹਾਂ ਮੈਂ ਉਸ ਮਾਂ ਦਾ ਜਿਸ ਮੇਰੀ ਮਾਂ ਨੂੰ ਜਾਇਆ,
ਫਿਰ ਧੰਨਵਾਦੀ ਉਸ ਮਾਂ ਦਾ ਜਿਸ ਪੀੜਾ ਝੱਲ ਕੇ ਜਾਇਆ,
ਧੰਨਵਾਦੀ ਮੈਂ ਉਸ ਕੁੱਲ ਦਾ ਜਿਹਦਾ ਗੋਤੀ ਮੈਂ ਕਹਾਇਆ,
ਧੰਨਵਾਦੀ ਉਸ ਮਿੱਟੀ ਦਾ ਜਿੱਥੇ ਪਹਿਲਾ ਆਸਨ ਲਾਇਆ,
ਜਿੱਥੇ ਰੁੱੜਨਾ, ਤੁੱਰਨਾ ਸਿੱਖਿਆ,ਜਿਹਨੂੰ ਪਹਿਲਾਂ ਮੂੰਹ ਵਿਚ ਪਾਇਆ,
ਧੰਨਵਾਦੀ ਉਸਤਾਦਾਂ ਦਾ ਜਿਹਨਾਂ ਕੁੱਟਿਆ ਨਾਲੇ ਪੜਾਇਆ,
ਧੰਨਵਾਦੀ ਉਸ ਸਕੂਲ ਦਾ ਜਿੱਥੇ ਪੜ੍ਨ ਘਲਾਇਆ,
ਧੰਨਵਾਦੀ ਉਹਨਾਂ ਹਾਣੀਆਂ ਦਾ ਜਿਹਨਾਂ ਸੰਗ ਸ਼ੋਰ ਮਚਾਇਆ,
ਧੰਨਵਾਦੀ ਉਹਨਾਂ ਮੁਸ਼ਕਿਲਾਂ ਦਾ ਜਿਹਨਾਂ ਸੁੱਖ ਦਾ ਸਾਹ ਭੁੱਲਾਇਆ,
ਧੰਨਵਾਦੀ ਮੈਂ ਉਸ ਰੂਹ ਦਾ ਜਿਹਨਾਂ ਕਰਨਾ ਪਿਆਰ ਸਿੱਖਾਇਆ,
ਧੰਨਵਾਦਾ ਦਾ ਕਰਜ਼ਾ ਰੱਜ-ਰੱਜ ਮੇਰੇ ਸਿਰੇ ਚੜਾਇਆ.......∂αvηι∂єя яαι
 
Top