ਤਸਵੀਰ ਖੁਦਾ-ਏ-ਇਸ਼ਕ਼

ਭੁੱਲਿਆਂ ਵੀ ਨਾਂ ਜਾਂਦਾ ਏ ਭੁਲਾਇਆ ਯਾਰ ਨੂੰ,
ਸੂਹੇ ਫੁੱਲ ਬਣ ਦਿਲ ਦੀ ਦਿਹ੍ਲੀਜ਼ ਤੇ ਝੜਿਆ ਏ ..
ਅੱਖਾਂ ਬੰਦ ਕਰ ਜਦ ਮੈਂ ਝਾਤ ਅੰਦਰ ਮਾਰੀ,
ਮੋਹੱਬਤ ਦੇ ਦਰਵਾਜੇ ਸਭ ਤੋਂ ਮੂਹਰੇ ਖੜ੍ਹਿਆ ਏ..
ਸ਼ੁਕਰਗੁਜਾਰ ਇਹ ਆਸਿਕ਼ ਉਸ ਨੀਲੀ ਛੱਤ ਵਾਲੇ ਦਾ,
ਖੁਦਾ-ਏ-ਇਸ਼ਕ਼ ਦੀ ਤਸਵੀਰ ਦੋਵਾਂ ਨੂੰ ਏਦਾਂ ਫੜ੍ਹਿਆ ਏ..
ਕਿ ਇੱਕ ਪੱਸੇ 'ਗੁਰਜੰਟ' ਬਣਿਆ ਫਰੇਮ ਲਕੜ ਦਾ,
ਤੇ ਦੂਜੇ ਪਾਸੇ ਯਾਰ ਮੇਰਾ ਬਣ ਸ਼ੀਸ਼ਾ ਮੜ੍ਹਿਆ ਏ..:)
 
Top