ਖੁਦਾ ਬਕਸ਼ ਦੇ ਇਸ ਪਾਪੀ ਨੂੰ ........

ਰਿਹਾ ਚੰਗਾ ਹਮੇਸ਼ਾਂ ਹੀ ਮੈਂ ਮਿਹ੍ਫਿਲ ਅੰਦਰ,
ਕੰਮ ਬਦਮਾਸ਼ਾਂ ਵਾਲੇ ਕੀਤੇ ਵਿਚ ਇਕਾਂਤ ਦੇ!
ਇੱਕ ਮੈਂ ਤੇ ਦੂਜੀ ਸਿਆਣਪ ਸੀ ਜਿਆਦਾ,
ਅੱਖੀਂ ਘੱਟਾ ਮੈਂ ਪਾਇਆ ਵੇਲੇ ਪਰ੍ਬਾਤ ਦੇ!
ਕੀਤਾ ਜੁਲਮ ਵੀ ਹਨੇਰੇ ਚ' ਦੁਨੀਆਂ ਤੋ ਓਹਲੇ,
ਕੇ ਕੌਣ ਵੇਖੂਗਾ, ਵਿੱਚ ਚਲਦੀ ਇਸ ਰਾਤ ਦੇ!
ਕੀ ਮਨ ਵਿੱਚ ਵੱਜੀ, ਜੋ ਉਤਾਹਂ ਵਾਲ ਤੱਕਿਆ,
ਓਹ ਵੇਖ ਰਿਹਾ ਸੀ ਵਿਚੋਂ ਆਕਾਸ਼ ਦੇ!
ਸ਼ਰ੍ਮਸਾਰ ਹੋਇਆ ਤੇ ਨਜਰਾਂ ਪਛਤਾਵੇ ਨਾਲ ਝੁਕੀਆਂ,
ਕੇ ਹਾਂ ਇਨਸਾਨ ਤੇ ਕਰਮ ਆਯਾਸ਼ ਦੇ!
ਲੱਖ ਚਲਾਕੀਆਂ ਤੂੰ ਸੰਧੂ, ਲੋਕਾਂ ਨਾਲ ਇਥੇ ਕਰ ਲੈ,
ਕੀ ਗਵਾਹੀ ਦੇਵੇਂਗਾ ਓਹਨੂੰ, ਲੇਖੇ ਲਿਖਦਾ ਜੋ ਤੇਰੇ ਹਿਸਾਬ ਦੇ!
 
Top