ਜਦੋਂ ਮੋੜਾਂ ਤੇ ਖੜਦੇ ਸਾ, ਜਮਾਨਾ ਹੋਰ ਹੁੰਦਾ ਸੀ

ਜਦੋਂ ਮੋੜਾਂ ਤੇ ਖੜਦੇ ਸਾ , |ਜਮਾਨਾ ਹੋਰ ਹੁੰਦਾ ਸੀ
ਕਿਸੇ ਦਾ ਚਿਹਰਾ ਪੜ੍ਹਦੇ ਸਾ , ਜਮਾਨਾ ਹੋਰ ਹੁੰਦਾ ਸੀ |
ਜੋ ਪੜ੍ਹਨਾ ਹੁੰਦਾ ਸੀ ,ਉਹ ਤਾਂ ਬੜਾ ਹੀ ਕਠਨ ਲਗਦਾ ਸੀ |
ਕਿਤਾਬਾਂ ਹੋਰ ਪੜ੍ਹਦੇ ਸਾ , ਜਮਾਨਾ ਹੋਰ ਹੁੰਦਾ ਸੀ |
ਉਹਦੀ ਇਕ ਝਲਕ ਦੇ ਲਈ , ਮਾਰਨੇ ਵੀਹੀ ਦੇ ਕਈ ਗੇੜੇ,
ਕਿਵੇ ਧੁਪ ਚ ਰਾੜਦੇ ਸਾ ਜਮਾਨਾ ਹੋਰ ਹੁੰਦਾ ਸੀ |
ਬਹਾਨਾ ਹੋਰ ਹੁੰਦਾ ਸੀ ,ਨਿਸ਼ਾਨਾ ਹੋਰ ਹੁੰਦਾ ਸੀ ,
ਜਦੋ ਮਸਤਕ ਰਗੜਦੇ ਸਾ ਜਮਾਨਾ ਹੋਰ ਹੁੰਦਾ ਸੀ |
ਬੜਾ ਹੀ ਸਾਂਭ ਕੇ ਰਖਣਾ ਲਿਖੇ ਹੋਏ ਓਹਦੇ ਖਤਾਂ ਨੂੰ ,
ਇਕਲੇ ਬਹਿ ਕੇ ਪੜਦੇ ਸਾ , ਜਮਾਨਾ ਹੋਰ ਹੁੰਦਾ ਸੀ|
ਉਹਦੇ ਮਥੇ ਦੀ ਤਿਓੜੀ ਤੇ ,ਨਜਰ ਦੀ ਘੂਰ ਦੇ ਉਤੇ ,
ਹਮੇਸ਼ਾ ਸੂਲੀ ਚੜਦੇ ਸਾ ,|ਜਮਾਨਾ ਹੋਰ ਹੁੰਦਾ ਸੀ |
ਕਦੀ ਵੀ ਗੇਰ ਨਾਲ ਹਸਦੇ ,ਉਸ ਨੂੰ ਵੇਖ ਲੇਣਾ ਜੇ ,
ਮਾਨੋ ਮਨ ਖਿਝਦੇ ਸੜਦੇ ਸਾ ,|ਜਮਾਨਾ ਹੋਰ ਹੁੰਦਾ ਸੀ
ਅਸਾਡੇ ਪਿਆਰ ਦਾ ਚਰਚਾ ਨ ਐਵੇ ਹੋ ਜਾਏ ਕਿਧਰੇ ,
ਬੜੇ ਹੀ ਰਖਦੇ ਪਰਦੇ ਸਾ ,ਜਮਾਨਾ ਹੋਰ ਹੁੰਦਾ ਸੀ|
ਸਜਣ ਨੂੰ ਮਿਲਣ ਦੀ ਖਾਤਰ ,ਬੜਾ ਕੁਝ ਕਰਦੇ ਸਾ "ਧਾਲੀਵਾਲ "
ਬਹਾਨੇ ਬਹੁਤ ਘੜਦੇ ਸਾ ,ਜਮਾਨਾ ਹੋਰ ਹੁੰਦਾ ਸੀ
 
Top