ਹੁਸਨ

Yaar Punjabi

Prime VIP
ਹੁਸਨ ਉਹਦੇ ਤੇ ਲਿਖਿਆ ਬਹੁਤ
ਹੁਣ ਉਹਨੇ ਕੀਤੀ ਮਨਾਹੀ ਹੋਈ ਆ,
ਪਰ ਅਸੀ ਕੀ ਚੀਜ
ਹੁਸਨ ਉਹਦੇ ਤੇ ਵੱਡੇ ਵੱਡਿਆ ਨੇ ਕਲਮ ਚਲਾਈ ਹੋਈ ਆ
ਸੋਫੀ ਰਹਿਣ ਵਾਲਿੳ ਰਹੋ ਬਚਕੇ
ਉਹ ਬੋਤਲ ਬਣਕੇ ਆਈ ਹੋਈ ਆ,
ਪੀਣ ਵਾਲਿੳ ਵੇਖਿੳ
ਇਸੇ ਬੋਤਲ ਨੇ ਹੀ ਸਿਵ ਤੇ ਰਾਝੇ ਨੂੰ ਪਿਲਾਈ ਹੋਈ ਆ,
ਕਹਿੰਦੇ ਹੱਸਕੇ ਬੋਲਣਾ ਸੁਭਾਅ ਉਹਦਾ
ਪਰ ਮੁੰਡਿਆ ਨੇ ਗਲ ਦਿਲ ਤੇ ਲਾਈ ਹੋਈ ਆ,
ਚੱਜ ਨਾਲ ਜੀਣ ਵੀ ਨਾ ਦੇਵੇ ,ਨਾ ਦੇਵੇ ਮਰਨ
ਗੋਲੀ ਜੋ ਉਹਨੇ ਨੈਣਾ ਚੋ ਚਲਾਈ ਹੋਈ ਆ,
ਪਰ
ਜਿੰਦ ਸਾਡੀ ਬਣ ਗੁਲਾਬੀ ਉਹਦੀਆ ਗਲਾ ਚ ਛਾਈ ਹੋਈ ਆ,
ਬਣ ਹੱਥਾ ਦੀ ਮਹਿੰਦੀ ,ਬਣ ਟਿੱਕਾ ਮੱਥੇ ਦਾ ਉਹ ਸਜਾਈ ਹੋਈ ਆ,
ਬਣ ਸੁਨਿਹਰੀ ਦੁਪੱਟਾ ,ਬਣ ਹਾਰ ਗਲ ਦਾ ਹੀਰ ਬਣਾਈ ਹੋਈ ਆ,
ਬਣ ਬੁਲਾ ਦਾ ਦੰਦਾਸਾ ,ਬਣ ਮੁਸਕਾਨ ਮਚਾਈ ਤਬਾਹੀ ਹੋਈ ਆ,
ਰੱਬ ਕਰਕੇ ਉਹਨੂੰ ਨਜਰ ਨਾ ਲੱਗ ਜਾਵੇ
ਮਨਦੀਪ ਹਰ ਇਕ ਨੇ ਉਹਦੇ ਤੇ ਅੱਖ ਟਿਕਾਈ ਹੋਈ ਆ,
ਤਾਹੀੳ ਬਣ ਅੱਖੀਆ ਉਹਦੀਆ ਦਾ ਸੂਰਮਾ
ਮਸਾ ਨਜਰਾ ਤੋ ਬਚਾਈ ਹੋਈ ਆ,
 
Top