ਉਹ ਘੱਟ ਸੀ ਨਾ ਮੈਂ ਘੱਟ

ਉਹ ਘੱਟ ਸੀ ਨਾ ਮੈਂ ਘੱਟ, ਦੋਵੇਂ ਜ਼ਿੱਦ ਪੁਗਾਂਦੇ ਰਹੇ।
ਮੈਂ ਕਰਦਾ ਰਿਹਾ ਮੁਹੱਬਤ ਤੇ ਉਹ ਠੁਕਰਾਂਦੇ ਰਹੇ।

ਲੱਖ ਚਾਹ ਕੇ ਵੀ ਨਾ ਹੋਈ ਚੁੱਪ ਦੀ ਸੀਮਾਂ ਪਾਰ ਮੈਥੋਂ,
ਸ਼ਬਦ ਕੰਬਖ਼ਤ ਹੋਠਾਂ ਤੇ ਆਕੇ ਪਰਤ ਜਾਂਦੇ ਰਹੇ।

ਸੀ ਆਰਜ਼ੂ ਕਿ ਮਿਲਾਂਗਾ ਕਲਾਵੇ ਚ ਲੈਕੇ ਮੈਂ ਓਸਨੂੰ,
ਓਹ ਸਾਹਮਣੇ ਆਏ ਤਾਂ ਭੈੜੇ ਹੋਸ਼ ਮੇਰੇ ਜਾਂਦੇ ਰਹੇ।
 
Top