Punjab News ਯੂਰੋਪ 'ਚ ਠੰਡ ਦਾ ਕਹਿਰ ਜਾਰੀ- 150 ਲੋਕਾਂ ਦੀ ਮੌਤ

Android

Prime VIP
Staff member
ਕੀਵ, 3 ਜਨਵਰੀ— ਯੂਰੋਪ 'ਚ ਜਾਰੀ ਭਿਆਨਕ ਠੰਡ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 150 ਹੋ ਗਈ ਹੈ। ਖੂਨ ਜਮਾਉਣ ਵਾਲੀ ਠੰਡ ਕਾਰਨ ਸਿਰਫ ਯੁਕ੍ਰੇਨ 'ਚ ਹੀ 63 ਲੋਕਾਂ ਦੀ ਮੌਤ ਹੋ ਗਈ। ਪੋਲੈਂਡ, ਰੋਮਾਨੀਆ, ਬੁਲਗਾਰੀਆ ਅਤੇ ਲਾਤਵੀਆ 'ਚ 51 ਅਤੇ ਸਰਬੀਆ, ਸਲੋਵਾਕੀਆ ਅਤੇ ਚੈੱਕ ਗਣਰਾਜ 'ਚ 10 ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਯੂਰੋਪ ਮਹਾਦੀਪ 'ਚ ਕੁਝ ਸਥਾਨਾਂ 'ਚ ਤਾਪਮਾਨ ਜ਼ੀਰੋ ਤੋਂ 33 ਡਿਗਰੀ ਤੱਕ ਹੇਠਾਂ ਹੋ ਗਿਆ ਹੈ। ਇਸ ਕਾਰਨ ਜ਼ਿਆਦਾਤਰ ਬੇਘਰ ਲੋਕ ਇਸ ਜਾਨਲੇਵਾ ਠੰਡ ਦਾ ਸ਼ਿਕਾਰ ਹੋ ਚੁੱਕੇ ਹਨ। ਪੂਰਬੀ ਯੂਰੋਪ ਦਾ ਤਾਪਮਾਨ ਇਸ ਵਾਰ ਰਿਕਾਰਡ ਪੱਧਰ ਤੱਕ ਡਿੱਗ ਗਿਆ ਹੈ। ਇਸ ਭਿਆਨਕ ਠੰਡ ਦੀ ਲਪੇਟ 'ਚ ਆ ਕੇ ਆਸਟਰੀਆ ਅਤੇ ਯੂਨਾਨ 'ਚ ਵੀ ਤਿੰਨ ਲੋਕਾਂ ਦੀ ਮੌਤ ਹੋ ਗਈ। ਸਰਬੀਆ ਅਤੇ ਬੋਸਨੀਆ 'ਚ ਬਰਫ 'ਚ ਡੁੱਬੇ ਪਿੰਡਾਂ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ। ਇਟਲੀ 'ਚ ਭਾਰੀ ਬਰਫਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਨਾਲ ਹਜ਼ਾਰਾਂ ਲੋਕਾਂ ਨੂੰ ਗੱਡੀਆਂ ਅਤੇ ਟ੍ਰੇਨਾਂ 'ਚ ਰਾਤ ਬਿਤਾਉਣੀ ਪੈ ਰਹੀ ਹੈ।
 
Top