Punjab News ਪਾਕਿਸਤਾਨੀ ਸਮਗਲਰਾਂ ਨੇ ਭਾਰਤ ਪਾਸੇ 15 ਕਿਲੋ ਹੈਰੋ&#2

[MarJana]

Prime VIP
ਸਰਹੱਦੀ ਚੌਕੀ ਦਾਉਕੇ ਦੇ ਖੇਤਰ ਵਿੱਚ ਬੀਤੀ ਰਾਤ ਪਾਕਿਸਤਾਨੀ ਸਮਗਲਰਾਂ ਵੱਲੋਂ ਭਾਰਤੀ ਖੇਤਰ ਵਿੱਚ ਸੁੱਟੇ ਹੈਰੋਇਨ ਦੇ 15 ਪੈਕੇਟ (15 ਕਿਲੋਗਰਾਮ) ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਨੇ ਬਰਾਮਦ ਕੀਤੇ।
ਸੀਮਾ ਸੁਰੱਖਿਆ ਬਲ ਦੀ ਸਰਹੱਦੀ ਚੌਕੀ ਰਾਜਾਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ. ਸੰਜੀਵ ਭਨੋਟ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੀ 41ਵੀਂ ਬਟਾਲੀਅਨ ਵੱਲੋਂ ਸਰਹੱਦੀ ਚੌਕੀ ਦਾਊਕੇ ਅਧੀਨ ਆਉਂਦੇ ਖੇਤਰ ਵਿੱਚੋਂ ਬੀਤੀ ਰਾਤ 1.25 ਵਜੇ 15 ਕਿਲੋਗ੍ਰਾਮ (15 ਪੈਕੇਟ) ਹੈਰੋਇਨ ਬਰਾਮਦ ਕੀਤੀ ਹੈ, ਜਿਸਦੀ ਕੌਮਾਂਤਰੀ ਮੰਡੀ ਵਿੱਚ ਕੀਮਤ 75 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੀ 41ਵੀਂ ਬਟਾਲੀਅਨ ਦੇ ਸਿਪਾਹੀ ਦਲੀਪ ਬੋਸ਼ ਅਤੇ ਸ਼ਿਵਾ ਕੁਮਾਰ ਪੀਰ ਬਾਬਾ ਗੇਟ ਨੰਬਰ 112/8 ਨੇੜੇ ਡਿਊਟੀ ‘ਤੇ ਤਾਇਨਾਤ ਸਨ। ਉਨ੍ਹਾਂ ਨੂੰ ਰਾਤ 1.25 ਵਜੇ ਝੋਨੇ ਦੇ ਖੇਤਾਂ ‘ਚੋਂ ਕੁਝ ਸੁੱਟੇ ਜਾਣ ਦੀ ਆਵਾਜ਼ ਸੁਣਾਈ ਦਿੱਤੀ। ਇਸੇ ਦੌਰਾਨ ਪਾਕਿਸਤਾਨੀ ਸਮਗਲਰ ਸਰਹੱਦੀ ਸੁਰੱਖਿਆ ਵਾੜ ਰਾਹੀਂ ਹੈਰੋਇਨ ਦੇ ਪੈਕੇਟ ਸੁੱਟਣ ਉਪਰੰਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਹਲਚਲ ਦੇਖ ਕੇ ਹਨੇਰੇ ਦਾ ਫਾਇਦਾ ਉਠਾ ਕੇ ਝੋਨੇ ਦੇ ਖੇਤਾਂ ਵਿੱਚ ਦੀ ਵਾਪਸ ਪਾਕਿਸਤਾਨ ਵੱਲ ਦੌੜ ਗਏ। ਉਨ੍ਹਾਂ ਦੱਸਿਆ ਜਾਂਚ ਪੜਤਾਲ ਦੌਰਾਨ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿੱਚ ਦਾਖਲ ਹੋਏ ਪਾਕਿਸਤਾਨੀ ਸਮਗਲਰਾਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਦੱਸਿਆ ਕਿ ਸਮੱਗਲਰਾਂ ਵੱਲੋਂ ਅਪਣਾਏ ਇਸ ਢੰਗ ਰਾਹੀਂ ਵਾੜ (ਕੰਡਿਆਲੀ ਤਾਰ) ਉਪਰ ਦੀ ਮਾਲ ਸੁੱਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਕੀਤੀ ਜਾਂਚ ਪੜਤਾਲ ਦੌਰਾਨ ਹੈਰੋਇਨ ਦੇ 15 ਪੈਕੇਟਾਂ ਤੋਂ ਇਲਾਵਾ ਹੋਰ ਕੁਝ ਨਹੀਂ ਬਰਾਮਦ ਹੋਇਆ।
ਸ੍ਰੀ ਭਨੋਟ ਨੇ ਕਿਹਾ ਕਿ ਕਮਾਂਡੈਂਟ ਪੱਧਰ ਅਤੇ ਡੀ.ਆਈ.ਜੀ. ਪੱਧਰ ਦੀ ਮਹੀਨਾਵਾਰ ਅਤੇ ਤਿਮਾਹੀ ਮੀਟਿੰਗ ਦੌਰਾਨ ਸਰਹੱਦ ਦੇ ਦੋਵੇਂ ਪਾਸੇ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਜ਼ ਦੀ ਮੀਟਿੰਗ ਦੌਰਾਨ ਇਹ ਮੁੱਦਾ ਹਰ ਵਾਰ ਉਠਾਇਆ ਜਾਂਦਾ ਹੈ। ਉਨ੍ਹਾਂ ਦਸਿਆ ਕਿ ਰਾਤ ਸਮੇਂ ਸੂਚਨਾ ਮਿਲਦਿਆਂ ਹੀ ਉਹ ਸਰਹੱਦ ‘ਤੇ ਅਪਰੇਸ਼ਨ ਵਾਲੀ ਥਾਂ ਪਹੁੰਚ ਗਏ। ਕਮਾਂਡੈਂਟ ਈਸ਼ ਔਲ ਸਰਹੱਦੀ ਚੌਕੀ ਦਾਉਕੇ ਵਿਖੇ ਹਾਜ਼ਰ ਸਨ।
 
Top