ਅਣਜੰਮੀ ਧੀ - ਮਾਨ ਸ਼ਮਸ਼ਪੁਰੀਆ.

JUGGY D

BACK TO BASIC
ਮੈ ਅਣਜੰਮੀ ਧੀ ਹਾਂ,

ਕਰੋ ਇੱਕ ਅਹਿਸਾਨ ਵੇ ਲੋਕੋ।

ਲੱਖ ਚੁਰਾਸੀ ਕੱਟ ਕੇ ਆਈ,

ਵੇਖ ਲੈਣ ਦਿਉ ਇਹ ਜਹਾਨ ਵੇ ਲੋਕੋ।।

ਕਿਸਮਤ ਅਪਣੀ ਨਾਲ ਲਿਆਉਂ,

ਮੈ ਨਹੀ ਕਿਸੇ ਦਾ ਖਾਣਾ।

ਮੈਨੂੰ ਮਾਰ ਕੇ ਮਾਏ ਨੀ ਤੂੰ,

ਕਿਉ ਆਪਣਾ ਅਕਸ ਮਿਟਾਣਾ।

ਹੁਣ ਕਾਤਲ ਬਣ ਗਈ ਏ ਮਾਂ,

ਜੋ ਸੀ ਰੱਬ ਸਮਾਨ ਵੇ ਲੋਕੋ।

ਮੈ ਅਣਜੰਮੀ ਧੀ ਹਾ,

ਕਰੋ ਇੱਕ ਅਹਿਸਾਨ ਵੇ ਲੋਕੋ।

ਲੱਖ ਚੁਰਾਸੀ ਕੱਟ ਕੇ ਆਈ,

ਵੇਖ ਲੈਣ ਦਿਉ ਇਹ ਜਹਾਨ ਵੇ ਲੋਕੋ।।

ਪੱਥਰ ਦਿਲ ਹੋਇਆ ਬਾਬਲ,

ਨਾ ਧੀ ਨੂੰ ਲਾਡ ਲਡਾਵੇ।

ਆਪਣੇ ਹੱਥੀ ਦੇ ਪੈਸੇ,

ਕੁੱਖ ਵਿੱਚ ਧੀ ਮਰਵਾਵੇ।

ਦੂਜਾ ਰੱਬ ਕਹਾਉਣ ਜੋ ਡਾਕਟਰ,

ਉਹ ਵੀ ਹੋਏ ਨੇ ਬੇਈਮਾਨ ਵੇ ਲੋਕੋ।

ਮੈ ਅਣਜੰਮੀ ਧੀ ਹਾ,

ਕਰੋ ਇੱਕ ਅਹਿਸਾਨ ਵੇ ਲੋਕੋ।

ਲੱਖ ਚੁਰਾਸੀ ਕੱਟ ਕੇ ਆਈ,

ਵੇਖ ਲੈਣ ਦਿਉ ਇਹ ਜਹਾਨ ਵੇ ਲੋਕੋ।।

ਮਾਨ ਸ਼ਮਸ਼ਪੁਰ ਤੁਸੀ ਵੇ,

ਕਈ ਰਿਸ਼ਤਿਆ ਨੂੰ ਦੱਫਨਾਨਾ।

ਭੂਆ,ਚਾਚੀ,ਮਾਸੀ ਅਤੇ,

ਭੈਣਾ ਨੇ ਮਰ ਜਾਣਾ।

ਫੁੱਲਾ ਦੀ ਫੁਲਵਾਰੀ ਨੇ,

ਬਣ ਜਾਣਾ ਸ਼ਮਸ਼ਾਨ ਵੇ ਲੋਕੋ।

ਮੈ ਅਣਜੰਮੀ ਧੀ ਹਾ,

ਕਰੋ ਇੱਕ ਅਹਿਸਾਨ ਵੇ ਲੋਕੋ।

ਲੱਖ ਚੁਰਾਸੀ ਕੱਟ ਕੇ ਆਈ,

ਵੇਖ ਲੈਣ ਦਿਉ ਇਹ ਜਹਾਨ ਵੇ ਲੋਕੋ।।
 
Top