ਸੋਹਣੀ ਧਰਤੀ - ਬੇਅੰਤ ਸਿੰਘ ਗਿੱਲ ਮੋਗਾ

JUGGY D

BACK TO BASIC
ਸਭ ਕੁਝ ਤੂੰ ਤਾਂ ਜਾਣੇ ਰੱਬਾ ਕਿੰਨੀ ਕੁ ਹੈ ਸੋਹਣੀ ਧਰਤੀ
ਭੱਜ ਪੰਜਾਬੀ ਜਿੱਧਰ ਨੂੰ ਸਭ ਜਾਈ ਜਾਂਦੇ ਨੇ

ਭੁੱਲਕੇ ਸਕੇ ਸਬੰਧੀ ਛੱਡਕੇ ਸੋਹਣੇ ਸੱਜਣਾ ਨੂੰ
ਤੋੜਕੇ ਰਿਸ਼ਤੇ ਮੋਹ ਪੈਸੇ ਨਾਲ ਪਾਈ ਜਾਂਦੇ ਨੇ

ਵੇਚ ਜਮੀਨਾਂ ਜਾਣ ਜੋ ਉਂਥੇ ਜਾਨ ਵੀ ਦਾ ਤੇ ਲਾ ਦਿੰਦੇ
ਸਮਝ ਨਾ ਆਂਉਦੀ ਕਾਹਤੋਂ ਦੁੱਖ ਕਮਾਈ ਜਾਂਦੇ ਨੇ

ਮੰਨਿਆਂ ਕਿ ਉਹ ਖੱਟਣ ਪੈਸਾ ਘਰ ਬਾਰ ਵੀ ਪਾ ਲੈਂਦੇ
ਪਰ ਜੰਮਣ,ਖੇਡਣ ਵਾਲੀ ਥਾਂ ਗਵਾਈ ਜਾਂਦੇ ਨੇ

ਬੱਚੇ ਵੀ ਹੁਣ ਛੱਡ ਪੰਜਾਬੀ ਇੰਗਲਿਸ਼ ਬੋਲਣ ਲਾ ਦਿੱਤੇ
ਨਵਿਆਂ ਦੇ ਸੰਗ ਸੱਭਿਆਚਾਰ ਭੁਲਾਈ ਜਾਂਦੇ ਨੇ

ਸਭ ਲੋਕੀ ਨੇ ਸਿਫਤਾਂ ਕਰਦੇ ਕਹਿਣ ਸਵਰਗ ਤੋਂ ਸੋਹਣੇ ਨੇ
ਰੱਬਾ ਉਹਨਾ ਦੇਸ਼ਾਂ ਨੂੰ ਇੱਕ ਵਾਰ ਦੇਖਣਾ ਚਾਹੁੰਦਾਂ ਹਾ

ਕਿੰਨੇ ਚੰਗੇ ਲੋਕ ਨੇ ਉਂਥੇ ਕਿੰਨੇ ਦਿਲ ਦੇ ਮਾੜੇ ਨੇ
ਕਿੰਨੀ ਨਫਰਤ ਕਰਦੇ ਕਿੰਨਾ ਪਿਆਰ ਦੇਖਣਾ ਚਾਹੁੰਦਾਂ ਹਾਂ

"ਬੇਅੰਤ" ਦੇ ਕੋਲੋ ਖੋਹਲਿਆ ਇਹਨਾਂ ਥਾਵਾਂ ਸੱਜਣ ਪਿਆਰੇ ਨੂੰ
ਕੀਹਨੂੰ ਲਾਰਾ ਕਹਿੰਦੇ ਕੀ ਇਕਰਾਰ ਦੇਖਣਾ ਚਾਹੁੰਦਾ ਹਾਂ

"ਬੇਅੰਤ" ਦੇ ਕੋਲੋ ਖੋਹਲਿਆ ਇਹਨਾਂ ਥਾਵਾਂ ਸੱਜਣ ਪਿਆਰੇ ਨੂੰ
ਛੱਡਕੇ ਮੈਨੂੰ ਗਿਆ ਜੋ ਉਂਥੇ ਯਾਰ ਦੇਖਣਾ ਚਾਹੁੰਦਾ ਹਾਂ
 
Top