ਮੈਂ ਵੀ ਕਹਿੰਦਾ ਹਾਂ

rkorpal

Elite
ਕਈ ਕਹਿੰਦੇ ਹਣ
ਬੜਾ ਕੁਝ ਹੋਰ ਆਖਣ ਨੂੰ ਹੈ
ਬਹੁਤ ਕੁਝ ਅੱਗੇ ਤੈਅ ਕਰਨ ਵਾਲਾ ਹੈ
ਜਿਵੇਂ ਗੱਲ ਸ਼ਬਦਾਂ ਨਾਲ ਕਹੀ ਨਹੀ ਜਾ ਸਕਦੀ
ਜਿਵੇਂ ਵਾਟ ਕਦਮਾਂ ਨਾਲ ਨਹੀ ਮੁੱਕਦੀ
ਕਈ ਕਹਿੰਦੇ ਹਣ
ਹੁਣ ਕਹਿਣ ਲਈ ਕੁਝ ਵੀ ਬਾਕੀ ਨਹੀਂ
ਤੈਅ ਕਰਨ ਲਈ ਕੁਝ ਵੀ ਬਚਿਆ ਨਹੀਂ
ਜਿਵੇਂ ਸਬਦ ਨਪੂਨਸਕ ਹੋ ਗਏ ਹੋਣ,
ਤੇ ਮੈਂ ਵੀ ਕਹਿੰਦਾ ਹਾਂ,
ਸਫਰ ਦੇ ਇਤਿਹਾਸ ਦੀ ਗੱਲ ਨਾ ਕਰੋ
ਮੈਨੂੰ ਅਗਲਾ ਕਦਮ ਧਰਨ ਲਈ ਜ਼ਮੀਨ ਦੇਵੋ
;ਅਵਤਾਰ ਪਾਸ਼
 
Top