ਪੈਂਤੀ ਸਿਖਾਵਾਂ

rkorpal

Elite
(ਓ) ਉਮਰਾਂ ਦੀ ਕੱਚੀ, (ਅ) ਅੱਲੜ ਪਈ ( ਇ) ਇੱਟ ਵਾਂਗੂ ਪੱਕੀ (ਸ) ਸੁਰਖ ਪਈ (ਹ) ਕਹਿੰਦਾ ਹਾਏ-ਹਾਏ ਤੈਨੂੰ ਕਿਵੇਂ ਸਮਝਾਵਾਂ ਆਜਾ ਚੜਿਆ ਚੁਬਾਰੇ ਤੈਨੂੰ ਪੈਂਤੀ ਸਿਖਾਵਾਂ
(ਕ) ਕਣਕਾ ਦੇ ਵਿੱਚ (ਖ) ਖੜੀ-ਖੜੀ ਆਈ (ਗ) ਗੱਲ ਨਾ ਕਰੀ (ਘ) ਘਰੇ ਨਾ ਬਤਾਈਂ (ਙ) ਲੈਦੂ ਤੈਨੂੰ ਙੰਗਾ ਤੇਰੀਆ ਗੋਰੀਆ ਨੇ ਬਾਹਵਾਂ ਚੜਿਆ ਚੁਬਾਰੇ ਤੈਨੂੰ ਪੈਂਤੀ ਸਿਖਾਵਾਂ
(ਚ) ਚੱਲ ਮੇਰੇ ਨਾਲ (ਛ) ਛੱਲੀਆਂ ਖੁਆਵਾ (ਜ) ਜੰਗਲਾਂ ਦੇ ਵਿੱਚ (ਝ) ਝੱਟ ਮੈਂ ਬੁਲਾਵਾਂ (ਞ) ਲੈਦੂ ਤੈਨੂੰ ਞੰਗਾ ਤੇਰੀਆ ਗੋਰੀਆ ਨੇ ਬਾਹਵਾਂ , ਚੜਿਆ ਚੁਬਾਰੇ ਤੈਨੂੰ ਪੈਂਤੀ ਸਿਖਾਵਾਂ
(ਟ) ਟਿੰਡ ਹੋ ਜਾਊ ਮੇਰੀ (ਠ) ਠਾਣੇ ਦਾਰ ਆਊ (ਡ) ਡੇਲੇ ਕੱਢੂ ਢੋਲੀ (ਢ) ਢੋਲ ਵਜਾਊ (ਣ) ਲੈਜੂ ਮੈਨੂੰ ਠਾਣੇ,ਤੈਨੂੰ ਕਿਵੇਂ ਸਮਝਾਵਾਂ ਆਜਾ ਚੜਿਆ ਚੁਬਾਰੇ ਤੈਨੂੰ ਪੈਂਤੀ ਸਿਖਾਵਾਂ
(ਤ) ਤਿਤਲੀ ਦੇ ਵਾਗੂੰ (ਥ) ਥਰ-ਥਰ ਕੰਬੇ (ਦ) ਦਿਲ ਬਿੱਲੋ ਰੱਖ (ਧ) ਧੀਰ ਜਿਹਾ ਬੰਨ (ਨ) ਨਾਂਹ ਨਾ ਕਰੀ ,ਤੈਨੂੰ ਕਿਵੇਂ ਸਮਝਾਵਾਂ ਆਜਾ ਚੜਿਆ ਚੁਬਾਰੇ ਤੈਨੂੰ ਪੈਂਤੀ ਸਿਖਾਵਾਂ
(ਪ) ਪੰਡਿਤ ਬੁਲਾ ਲੈ(ਫ) ਫੇਰੇ ਪੜਵਾ ਲੈ (ਬ) ਬੋਲ ਵਾਹਿਗੁਰੂ (ਭ) ਭਰਮ ਮਿਟਾ ਲੈ (ਮ) ਮੇਰੀ- ਮੇਰੀ ਕਹੇ ,ਤੈਨੂੰ ਕਿਵੇਂ ਸਮਝਾਵਾਂ ਆਜਾ ਚੜਿਆ ਚੁਬਾਰੇ ਤੈਨੂੰ ਪੈਂਤੀ ਸਿਖਾਵਾਂ
(ਯ) ਯਾਰੀ ਹੋ ਗਈ ਪੱਕੀ (ਰ) ਰੌਲਾ ਨਹੀਓ ਕੋਈ (ਲ) ਲੜ ਫੜ ਮੇਰਾ (ਵ) ਵੜ ਜਾ ਰਸੋਈ (ੜ) ਕੰਮ ਨਹੀਓ ਮਾੜਾ ਤੈਨੂੰ ਕਿਵੇਂ ਸਮਝਾਵਾਂ ਆਜਾ ਚੜਿਆ ਚੁਬਾਰੇ ਤੈਨੂੰ ਪੈਂਤੀ ਸਿਖਾਵਾਂ
korpal
 

JUGGY D

BACK TO BASIC
veer hai taa ik dam att aa ...bahut hi wadhiaa hai par veer ki ehh tu likhi hai ?????
je nahi likhi veer jis ne likhi hai plz usda naam pade ..plz..!!
 
Top